ਕੋਈ ਜੇ ਸਾਡੇ ਨਾਲ ਨਫ਼ਰਤ, ਈਰਖਾ ਕਰਦਾ ਜਾਂ ਸਾੜਾ ਰੱਖਦਾ ਹੈ ਤਾਂ ਇਹ ਹਮੇਸ਼ਾ ਹੀ ਸਾਡੇ ਲਈ ਖ਼ਰਾਬ ਗੱਲ ਨਹੀਂ ਹੈ। ਦੇਖਣਾ ਇਹ ਹੁੰਦਾ ਹੈ ਕਿ ਸਾਨੂੰ ਅਜਿਹੀਆਂ ਭਾਵਨਾਵਾਂ ਕਿੱਥੋਂ ਅਤੇ ਕਿਸ ਤੋਂ ਮਿਲ ਰਹੀਆਂ ਹਨ? ਜੇ ਕੋਈ ਵਿਦਵਾਨ, ਗੁਣੀ, ਨੇਕ ਅਤੇ ਧਾਰਮਿਕ ਵਿਅਕਤੀ ਸਾਡੇ ਨਾਲ ਸਾੜਾ ਰੱਖਦਾ ਹੈ ਤਾਂ ਯਕੀਨੀ ਤੌਰ ’ਤੇ ਸਾਡੇ ਲਈ ਬੁਰੀ ਗੱਲ ਹੈ। ਅਸੀਂ ਜ਼ਰੂਰ ਹੀ ਉਸ ਸੱਜਣ ਵਿਅਕਤੀ ਦਾ ਦਿਲ ਦੁਖਾਇਆ ਹੈ।

ਕੋਈ ਜੇ ਸਾਡੇ ਨਾਲ ਨਫ਼ਰਤ, ਈਰਖਾ ਕਰਦਾ ਜਾਂ ਸਾੜਾ ਰੱਖਦਾ ਹੈ ਤਾਂ ਇਹ ਹਮੇਸ਼ਾ ਹੀ ਸਾਡੇ ਲਈ ਖ਼ਰਾਬ ਗੱਲ ਨਹੀਂ ਹੈ। ਦੇਖਣਾ ਇਹ ਹੁੰਦਾ ਹੈ ਕਿ ਸਾਨੂੰ ਅਜਿਹੀਆਂ ਭਾਵਨਾਵਾਂ ਕਿੱਥੋਂ ਅਤੇ ਕਿਸ ਤੋਂ ਮਿਲ ਰਹੀਆਂ ਹਨ? ਜੇ ਕੋਈ ਵਿਦਵਾਨ, ਗੁਣੀ, ਨੇਕ ਅਤੇ ਧਾਰਮਿਕ ਵਿਅਕਤੀ ਸਾਡੇ ਨਾਲ ਸਾੜਾ ਰੱਖਦਾ ਹੈ ਤਾਂ ਯਕੀਨੀ ਤੌਰ ’ਤੇ ਸਾਡੇ ਲਈ ਬੁਰੀ ਗੱਲ ਹੈ। ਅਸੀਂ ਜ਼ਰੂਰ ਹੀ ਉਸ ਸੱਜਣ ਵਿਅਕਤੀ ਦਾ ਦਿਲ ਦੁਖਾਇਆ ਹੈ। ਤਦ ਹੀ ਤਾਂ ਉਹ ਆਪਣੀ ਪ੍ਰਵਿਰਤੀ ਵਿਰੁੱਧ ਸਾਨੂੰ ਪਸੰਦ ਨਹੀਂ ਕਰ ਰਿਹਾ ਹੈ ਪਰ ਜੇ ਕੋਈ ਖ਼ਰਾਬ, ਚਰਿੱਤਰਹੀਣ ਅਤੇ ਭ੍ਰਿਸ਼ਟ ਸਾਡੇ ਨਾਲ ਸਾੜਾ ਰੱਖਦਾ ਹੈ ਤਾਂ ਉਹ ਸਾਡੇ ਲਈ ਬਹੁਤੀ ਚਿੰਤਾ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਅੰਦਰ ਕੁਝ ਅਜਿਹੀ ਚੰਗਿਆਈ ਹੈ ਜਾਂ ਅਸੀਂ ਕੁਝ ਚੰਗਾ ਕੀਤਾ ਹੈ ਜੋ ਉਸ ਖ਼ਰਾਬ ਵਿਅਕਤੀ ਨੂੰ ਸਾਡੇ ਨਾਲ ਸਾੜਾ ਰੱਖਣ ’ਤੇ ਮਜਬੂਰ ਕਰਦਾ ਹੈ। ਆਮ ਤੌਰ ’ਤੇ ਉਹ ਸਾਡੇ ਨਾਲ ਸਾੜਾ ਨਹੀਂ ਰੱਖਦੇ ਬਲਕਿ ਖ਼ੁਦ ਨਾਲ ਸਾੜਾ ਰੱਖਦੇ ਹਨ ਅਤੇ ਉਸ ਦਾ ਗੁਬਾਰ ਸਾਡੇ ’ਤੇ ਕੱਢਦੇ ਹਨ। ਇਸ ਸਿਲਸਿਲੇ ਵਿਚ ਅਮਰੀਕੀ ਵਿਦਵਾਨ ਐਂਥੋਨੀ ਲਿਸਿਓਨ ਨੇ ਸੱਚ ਹੀ ਕਿਹਾ ਹੈ ਕਿ ਜਦ ਤੁਸੀਂ ਅਸਮਾਨ ਦੀਆਂ ਉੱਚਾਈਆਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤਿਆਰ ਰਹੋ ਕਿ ਲੋਕ ਕਾਲੇ ਬੱਦਲਾਂ ਅਤੇ ਤੂਫ਼ਾਨਾਂ ਦੇ ਨਾਲ ਤੁਹਾਡੇ ਅੱਗਿਓਂ ਲੰਘਣਗੇ ਹੀ। ਭਾਵੇਂ ਹੀ ਈਰਖਾ ਜਾਂ ਸਾੜੇ ਨੂੰ ਜ਼ਾਹਰ ਨਾ ਕੀਤਾ ਜਾਵੇ ਤੇ ਉਹ ਦੇਖਣ ਵਿਚ ਸਾਡੇ ਕਾਬੂ ਹੇਠ ਲੱਗੇ ਪਰ ਅੰਦਰੋਂ ਅਜਿਹੇ ਭਾਵ ਇਕ ਅਦ੍ਰਿਸ਼ ਅਹਿਸਾਸ ਜਿਹਾ ਲੈ ਕੇ ਆਉਂਦੇ ਹਨ ਕਿ ਆਸਪਾਸ ਮੌਜੂਦ ਹਰ ਕੋਈ ਤਣਾਅ ਵਿਚ ਆ ਜਾਂਦਾ ਹੈ। ਪਿੱਛੇ ਹਟ ਜਾਂਦਾ ਹੈ ਜਾਂ ਸਹਿਜਤਾ ਗੁਆ ਦਿੰਦਾ ਹੈ ਅਤੇ ਜ਼ਿਆਦਾ ਸਾਵਧਾਨ ਹੋ ਜਾਂਦਾ ਹੈ। ਇਹ ਸਭ ਬਿਨਾਂ ਕਿਸੇ ਸੁਚੇਤ ਯਤਨ ਦੇ ਹੁੰਦਾ ਹੈ। ਈਰਖਾ-ਸਾੜਾ ਅਜਿਹੀਆਂ ਨਾਂਹ-ਪੱਖੀ ਭਾਵਨਾਵਾਂ ਹਨ ਜੋ ਅਕਸਰ ਡਰ, ਅਸੁਰੱਖਿਆ, ਸੱਟ ਜਾਂ ਬੇਭਰੋਸਗੀ ਕਾਰਨ ਪੈਦਾ ਹੁੰਦੀਆਂ ਹਨ। ਇਹ ਸਾਨੂੰ ਦੂਜਿਆਂ ਤੋਂ ਅਲੱਗ ਕਰਦੀਆਂ ਹਨ। ਇਹ ਵੀ ਇਕ ਹੈਰਾਨੀ ਹੈ ਕਿ ਅਜਿਹਾ ਨਕਾਰਾਤਮਕ ਭਾਵ ਵੀ ਉਨ੍ਹਾਂ ਪ੍ਰਤੀ ਹੀ ਉਤਪੰਨ ਹੁੰਦਾ ਹੈ ਜਿਨ੍ਹਾਂ ਨਾਲ ਕਿਤੇ ਨਾ ਕਿਤੇ ਕੁਝ ਲਗਾਅ ਵੀ ਹੁੰਦਾ ਹੈ। ਈਰਖਾ ਨਾਲ ਸਾਡਾ ਹਿਰਦਾ ਅਤੇ ਜੀਵਨ, ਦੋਵੇਂ ਭਸਮ ਹੁੰਦੇ ਹਨ। ਅਜਿਹੀਆਂ ਨਾਂਹ-ਪੱਖੀ ਭਾਵਨਾਵਾਂ ਖ਼ੁਦ ਦੁਆਰਾ ਸਿਰਜੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਮੁਕਤੀ ਪਾ ਕੇ ਹੀ ਜੀਵਨ ਨੂੰ ਸਹਿਜ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।
-ਡਾ. ਨਿਰਮਲ ਜੈਨ।