ਰੰਜਿਸ਼ ਦੇ ਚੱਲਿਦਆਂ ਨੌਜਵਾਨ ਨੂੰ ਮਾਰੀ ਗੋਲੀ, ਚਾਰ ਖਿਲਾਫ਼ ਕੇਸ ਦਰਜ
ਕਸਬਾ ਭਿੱਖੀਵਿੰਡ ਵਿਖੇ ਗਲੀ ਵਿਚ ਜਾ ਰਹੇ ਨੌਜਵਾਨ ਨੂੰ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 30 ਬੋਰ ਦੇ ਦੋ ਖੋਲ ਬਰਾਮਦ ਕਰਨ ਤੋਂ ਇਲਾਵਾ ਜਖਮੀ ਦੇ ਭਰਾ ਦੀ ਸ਼ਿਕਾਇਤ ’ਤੇ ਚਾਰ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 14 Dec 2025 12:26 PM (IST)
Updated Date: Sun, 14 Dec 2025 12:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਿੱਖੀਵਿੰਡ - ਕਸਬਾ ਭਿੱਖੀਵਿੰਡ ਵਿਖੇ ਗਲੀ ਵਿਚ ਜਾ ਰਹੇ ਨੌਜਵਾਨ ਨੂੰ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 30 ਬੋਰ ਦੇ ਦੋ ਖੋਲ ਬਰਾਮਦ ਕਰਨ ਤੋਂ ਇਲਾਵਾ ਜਖਮੀ ਦੇ ਭਰਾ ਦੀ ਸ਼ਿਕਾਇਤ ’ਤੇ ਚਾਰ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਪਾਲ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੱਤੀ ਵਧਾਈ ਕੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤੇ ਉਸਦਾ ਤਾਇਆ ਜਸਵਿੰਦਰ ਸਿੰਘ ਆਪਣੇ ਘਰ ਦੇ ਬਾਹਰ ਗੇਟ ’ਤੇ ਖੜੇ ਸੀ। ਦੁਪਹਿਰ ਕਰੀਬ ਢਾਈ ਵਜੇ ਉਸਦਾ ਭਰਾ ਗੁਰਲਾਲ ਸਿੰਗ ਗਲੀ ਵਿਚ ਘਰ ਵੱਲ ਨੂੰ ਤੁਰਿਆ ਆ ਰਿਹਾ ਸੀ।ਇਸੇ ਦੌਰਾਨ ਡੀਏਵੀ ਸਕੂਲ ਵੱਲੋਂ ਸਵਿਫਟ ਕਾਰ ਨੰਬਰ ਪੀਬੀ02 ਈਡਬਲਿਯੂ 1152 ਆਈ। ਜਿਸ ਵਿਚ ਪ੍ਰਭਦੀਪ ਸਿੰਘ ਪ੍ਰਭ ਪੁੱਤਰ ਹਰਪਾਲ ਸਿੰਘ ਵਾਸੀ ਸੁਰਸਿੰਘ ਅਤੇ ਗੁਰਭਿੰਦਰ ਸਿੰਘ ਟਿੱਡਾ ਪੁੱਤਰ ਸੁਖਦੇਵ ਸਿੰਘ ਬੱਬਾ ਵਾਸੀ ਭਿੱਖੀਵਿੰਡ ਤੋਂ ਇਲਾਵਾ ਦੋ ਅਣਪਛਾਤੇ ਸਵਾਰ ਸਨ। ਪ੍ਰਭਦੀਪ ਸਿੰਘ ਅਤੇ ਗੁਰਭਿੰਦਰ ਸਿੰਘ ਟੱਡ ਦੇ ਗੁਰਲਾਲ ਸਿੰਘ ਦੇ ਪਿੱਛੋਂ ਪਿਸਟਲ ਤਾਣ ਲਿਆ ਅਤੇ ਆਪਣੀ ਕੁੱਟਮਾਰ ਦਾ ਬਦਲਾ ਲੈਣ ਦੀ ਗੱਲ ਕਹਿਣ ਲੱਗਾ। ਜਦੋਂ ਉਸਦਾ ਭਰਾ ਉਥੋਂ ਭੱਜਝਣ ਲੱਗਾ ਤਾਂ ਗੁਰਭਿੰਦਰ ਸਿੰਘ ਨੇ ਪਿਸਟਲ ਨਾਲ ਗੋਲੀ ਚਲਾ ਦਿੱਤੀ, ਜੋ ਗੁਰਲਾਲ ਦੇ ਮੋਢੇ ਕੋਲ ਲੱਗੀ ਤੇ ਉਹ ਜਖਮੀ ਹੋ ਗਿਆ। ਉਸਨੇ ਦੱਸਿਆ ਕਿ ਉਕ ਲੋਕਾਂ ਵੱਲੋਂ ਹੋਰ ਵੀ ਫਾਇਰ ਕੀਤੇ ਗਏ, ਜਿਨ੍ਹਾਂ ਤੋਂ ਉਹ ਵਾਲ ਵਾਲ ਬਚੇ। ਉਨ੍ਹਾਂ ਨੇ ਗੁਰਲਾਲ ਸਿੰਘ ਨੂੰ ਕਸਬੇ ਦੇ ਆਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਦੀਪ ਸਿੰਘ ਪ੍ਰਭ ਅਤੇ ਗੁਰਭਿੰਦਰ ਸਿੰਘ ਟਿੱਡਾ ਸਮੇਤ ਚਾਰਾਂ ਖਿਲਾਫ ਜਾਨਲੇਵਾ ਹਮਲਾ ਕਰਨ ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕਾਰਰਵਾਈ ਕਰ ਦਿੱਤੀ ਗਈ ਹੈ। ਜਦੋਂਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।