ਗੁਰੂ ਅਰਜਨ ਦੇਵ ਖਾਲਸਾ ਕਾਲਜ ’ਚ ਵੋਟਰ ਅਤੇ ਗਣਤੰਤਰ ਦਿਵਸ ਕਰਵਾਇਆ
ਪੰਜਾਬੀ ਵਿਭਾਗ ਦੇ ਮੁਖੀ ਡਾ.ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੋਟਰ ਅਧਿਕਾਰਾਂ ਤੇ ਗਣਤੰਤਰ ਦਿਵਸ ਬਾਰੇ ਸੰਖੇਪ ਜਾਣਕਾਰੀ ਦਿੱਤੀ।
Publish Date: Sat, 24 Jan 2026 06:50 PM (IST)
Updated Date: Sun, 25 Jan 2026 04:16 AM (IST)

-ਵਿਦਿਆਰਥੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲੇ ਰਾਕੇਸ਼ ਨਈਅਰ•,ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਸੋਸ਼ਆਲੋਜੀ ਵਿਭਾਗ ਦੇ ਮੁਖੀ ਡਾ.ਤ੍ਰਿਪਤ ਕੌਰ ਦੇ ਨਿਰਦੇਸ਼ਾਂ ਅਧੀਨ ਸੋਸ਼ਲ ਸਾਇੰਸ ਵਿਭਾਗ ਵੱਲੋਂ ਵੋਟਰ ਦਿਵਸ ਤੇ ਗਣਤੰਤਰ ਦਿਵਸ ਕਰਵਾਇਆ ਗਿਆ। ਜਿਸ ’ਚ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਗਿਆ ਕਿ ਵੋਟ ਕਿੰਨਾ ਕੀਮਤੀ ਹੈ। ਇਕ ਵੋਟ ਕਿਵੇਂ ਸਾਡੇ ਭਵਿੱਖ ਨੂੰ ਬਦਲ ਸਕਦਾ ਹੈ ਤੇ ਨਾਲ ਹੀ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਕਿ ਇਸ ਦਿਨ ਸਾਡੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਜਿਸ ਤੋਂ ਸਾਨੂੰ ਲੋਕਤੰਤਰੀ ਸਿਧਾਂਤਾਂ, ਜ਼ਿੰਮੇਵਾਰੀ,ਸੁਤੰਤਰਤਾ, ਨਿਆਂ ਤੇ ਏਕਤਾ ਜਿਹੇ ਸਿਧਾਂਤਾਂ ਬਾਰੇ ਪਰਪੱਕਤਾ ਪ੍ਰਾਪਤ ਹੋਈ। ਇਸ ਮੌਕੇ ਵਿਦਿਆਰਥੀਆਂ ਦੁਆਰਾ ਭਾਸ਼ਣ, ਕਵਿਤਾ, ਕੁਇੱਜ਼ ਮੁਕਾਬਲੇ, ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਕਰਵਾਏ ਗਏ। ਜਿਸ ’ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ.ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੋਟਰ ਅਧਿਕਾਰਾਂ ਤੇ ਗਣਤੰਤਰ ਦਿਵਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਦੀ ਅਖਬਾਰਾਂ ਪੜ੍ਹ ਕੇ ਉਨ੍ਹਾਂ ਤੋਂ ਸੂਚਨਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਅਖਬਾਰ ਸਾਡੀ ਰੋਜਾਨਾ ਜ਼ਿੰਦਗੀ ਦਾ ਕਿੰਨਾ ਜ਼ਰੂਰੀ ਅੰਗ ਹੈ, ਜਿਸ ਤੋਂ ਸਾਨੂੰ ਰੋਜ਼ ਕਈ ਤਰ੍ਹਾਂ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਸਾਡੇ ਗਿਆਨ ’ਚ ਵਾਧਾ ਹੁੰਦਾ ਹੈ। ਇਸ ਮੌਕੇ ਸੋਸ਼ੋਲੋਜੀ ਵਿਭਾਗ ਦੇ ਮੁਖੀ ਡਾ.ਤ੍ਰਿਪਤ ਕੌਰ ਨੇ ਵੀ ਵਿਦਿਆਰਥੀਆਂ ਦੇ ਨਾਲ ਗਣਤੰਤਰ ਦਿਵਸ ਤੇ ਵੋਟਰ ਦਿਵਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਵਿਦਿਆਰਥੀਆਂ ਨੂੰ ਇਸ ਦਿਨ ਸਹੁੰ ਚੁੱਕਣ ਦੀ ਰਸਮ ਕਰਵਾਈ ਗਈ। ਜਿਸ ’ਚ ਉਹਨਾਂ ਨੂੰ ਆਪਣੀ ਕੀਮਤੀ ਵੋਟ ਦਾ ਸਹੀ ਉਪਯੋਗ ਤੇ ਆਪਣਾ ਜੀਵਨ ਲੋਕਤੰਤਰੀ ਸਿਧਾਂਤਾਂ ਅਨੁਸਾਰ ਬਤੀਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਮੂਹ ਟੀਚਿੰਗ ਸਟਾਫ ਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਸੀ।