ਸਰਹੱਦੀ ਇਲਾਕੇ ’ਚ ਸੁਰੱਖਿਆ ਦਸਤੇ ਵੇਖ ਕੇ ਭੱਜੇ ਦੋ ਨੌਜਵਾਨ, ਮੋਟਰਸਾਈਕਲ ਤੇ ਸਰਹੱਦ ਪਾਰੋਂ ਆਇਆ ਪਿਸਟਲ ਸੁੱਟਿਆ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਏਐੱਸਆਈ ਸਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਬੀਐੱਸਐੱਫ ਦੀ ਧਰਮਾ ਚੌਕੀ ’ਤੇ ਤਾਇਨਾਤ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਤੇ ਜਵਾਨਾਂ ਸਮੇਤ ਪਿੰਡ ਡੱਲ ਦੇ ਸੂਏ ਕੋਲ ਮੌਜੂਦ ਸਨ।
Publish Date: Thu, 07 May 2026 11:37 AM (IST)
Updated Date: Thu, 07 May 2026 11:39 AM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਦੇ ਸੂਏ ਕੋਲ ਗਸ਼ਤ ਕਰ ਰਹੀ ਥਾਣਾ ਖਾਲੜਾ ਦੀ ਪੁਲਿਸ ਤੇ ਬੀਐੱਸਐੱਫ ਦੇ ਜਵਾਨਾਂ ਨੂੰ ਵੇਖ ਮੋਟਰਸਾਈਕਲ ਸਵਾਰ ਦੋ ਨੌਜਵਾਨ ਬਾਈਕ ਤੇ ਪੀਲੇ ਰੰਗ ਦਾ ਪੈਕੇਟ ਸੁੱਟ ਕੇ ਭੱਜ ਗਏ। ਪੈਕੇਟ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਭੇਜਿਆ ਗਿਆ ਵਿਦੇਸ਼ੀ ਪਿਸਟਲ ਬਰਾਮਦ ਹੋਇਆ। ਪੁਲਿਸ ਨੇ ਦੋਵਾਂ ਵਿਰੁੱਧ ਅਸਲਾ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਏਐੱਸਆਈ ਸਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਬੀਐੱਸਐੱਫ ਦੀ ਧਰਮਾ ਚੌਕੀ ’ਤੇ ਤਾਇਨਾਤ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਤੇ ਜਵਾਨਾਂ ਸਮੇਤ ਪਿੰਡ ਡੱਲ ਦੇ ਸੂਏ ਕੋਲ ਮੌਜੂਦ ਸਨ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ, ਜੋ ਸੁਰੱਖਿਆ ਦਸਤਿਆਂ ਵੇਖ ਨੂੰ ਮੋਟਰਸਾਈਕਲ ਤੇ ਪੀਲੇ ਰੰਗ ਦਾ ਪੈਕੇਟ ਸੁੱਟ ਕੇ ਵੱਖ-ਵੱਖ ਪਾਸੇ ਦੌੜ ਗਏ। ਉਨ੍ਹਾਂ ਦੱਸਿਆ ਕਿ ਪੈਕਟ ਵਿੱਚੋਂ ਤੁਰਕੀ ਦਾ 30 ਬੋਰ ਪਿਸਟਲ ਤੇ ਮੈਗਜੀਨ ਬਰਾਮਦ ਹੋਇਆ ਹੈ। ਐੱਸਐੱਸਪੀ ਨੇ ਦੱਸਿਆ ਕਿ ਫਰਾਰ ਹੋਏ ਨੌਜਵਾਨਾਂ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।