ਤਰਨਤਾਰਨ ਕਤਲ ਕਾਂਡ: ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਗੈਂਗਸਟਰ ਦੀ ਪੋਸਟ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਪੁਲਿਸ ਨੇ ਮ੍ਰਿਤਕ ਦੇ ਪਿਤਾ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਪਰ ਇਸੇ ਦੌਰਾਨ ਪ੍ਰਭ ਦਾਸੂਵਾਲ ਨਾਂ ਦੇ ਸ਼ੋਸ਼ਲ ਮੀਡੀਆ ਖਾਤੇ ਉੱਪਰ ਇਕ ਪੋਸਟ ਵਾਇਰਲ ਹੋ ਗਈ।
Publish Date: Sun, 17 May 2026 03:14 PM (IST)
Updated Date: Sun, 17 May 2026 03:16 PM (IST)
ਰਾਜਵਿੰਦਰ ਸਿੰਘ ਰਾਜੂ, ਪੰਜਾਬੀ ਜਾਗਰਣ, ਵਲਟੋਹਾ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਮ ਖਾਰਾ ਵਿੱਚ ਸ਼ਨੀਵਾਰ ਨੂੰ ਹੋਏ ਨੌਜਵਾਨ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਜਿੱਥੇ ਪਹਿਲਾਂ ਪੁਲਿਸ ਇਸ ਨੂੰ ਨਿੱਜੀ ਰੰਜਿਸ਼ ਮੰਨ ਕੇ ਜਾਂਚ ਕਰ ਰਹੀ ਸੀ, ਉੱਥੇ ਹੀ ਹੁਣ ਗੈਂਗਸਟਰਾਂ ਵੱਲੋਂ ਇਸ ਕਤਲ ਦੀ ਕਥਿਤ ਜ਼ਿੰਮੇਵਾਰੀ ਲੈਣ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।
ਦੱਸਣਯੋਗ ਹੈ ਕਿ ਪਿੰਡ ਰਾਮ ਖਾਰਾ ਵਿੱਚ ਦੁਪਹਿਰੇ ਕਰੀਬ ਡੇਢ ਵਜੇ ਗੁਰਪ੍ਰੀਤ ਸਿੰਘ (ਪੁੱਤਰ ਲਖਬੀਰ ਸਿੰਘ, ਵਾਸੀ ਝੁੱਗੀਆਂ ਕਾਲੂ) ਨਾਮਕ ਨੌਜਵਾਨ ਦਾ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਪ੍ਰੀਤ ਸਿੰਘ ਉਸ ਸਮੇਂ ਪਿੰਡ ਰਾਮ ਖਾਰਾ ਵਿੱਚ ਕਬੂਤਰਬਾਜ਼ੀ ਦੇ ਸ਼ੌਕ ਲਈ ਗਿਆ ਹੋਇਆ ਸੀ। ਮ੍ਰਿਤਕ ਗੁਰਪ੍ਰੀਤ ਖੁਦ ਵੀ ਥਾਣਾ ਸਰਹਾਲੀ ਵਿੱਚ ਦਰਜ ਇੱਕ ਕਤਲ ਕੇਸ ਵਿੱਚ ਨਾਮਜ਼ਦ ਸੀ ਅਤੇ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ।
ਪੁਲਿਸ ਨੇ ਮ੍ਰਿਤਕ ਦੇ ਪਿਤਾ ਲਖਬੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਪਰ ਇਸੇ ਦੌਰਾਨ ਪ੍ਰਭ ਦਾਸੂਵਾਲ ਨਾਂ ਦੇ ਸ਼ੋਸ਼ਲ ਮੀਡੀਆ ਖਾਤੇ ਉੱਪਰ ਇਕ ਪੋਸਟ ਵਾਇਰਲ ਹੋ ਗਈ।