Tarntaran News : ਦੋ ਗੁੱਟਾਂ 'ਚ ਗੋਲ਼ੀਬਾਰੀ ਚ ਇਕ ਦੀ ਮੌਤ, ਇਕ ਜ਼ਖ਼ਮੀ
ਅੱਜ ਦੇਰ ਸ਼ਾਮ ਪਿੰਡ ਸਰਹਾਲੀ ਵਿੱਚ ਦੋ ਗੁੱਟਾਂ ਦਰਮਿਆਨ ਜੰਮ ਕੇ ਗੋਲ਼ੀਬਾਰੀ ਹੋਈ। ਚਸ਼ਮਦੀਦਾਂ ਅਨੁਸਾਰ, ਕਰੀਬ ਪੰਜ ਤੋਂ ਸੱਤ ਮਿੰਟ ਗੋਲ਼ੀ ਚਲਦੀ ਰਹੀ, ਜਿਸ ਦੌਰਾਨ ਦਾਣਾ ਮੰਡੀ ਵੱਲ ਜਾਂਦੀਆਂ ਸੜਕਾਂ ਤੋਂ ਲੋਕ ਭੱਜ ਕੇ ਲਾਂਭੇ ਹੋਏ।
Publish Date: Wed, 10 Dec 2025 09:21 PM (IST)
Updated Date: Wed, 10 Dec 2025 09:25 PM (IST)
ਪੱਤਰ ਪ੍ਰੇਰਕ, ਸਰਹਾਲੀ ਕਲਾਂ : ਅੱਜ ਦੇਰ ਸ਼ਾਮ ਪਿੰਡ ਸਰਹਾਲੀ ਵਿੱਚ ਦੋ ਗੁੱਟਾਂ ਦਰਮਿਆਨ ਜੰਮ ਕੇ ਗੋਲ਼ੀਬਾਰੀ ਹੋਈ। ਚਸ਼ਮਦੀਦਾਂ ਅਨੁਸਾਰ, ਕਰੀਬ ਪੰਜ ਤੋਂ ਸੱਤ ਮਿੰਟ ਗੋਲ਼ੀ ਚਲਦੀ ਰਹੀ, ਜਿਸ ਦੌਰਾਨ ਦਾਣਾ ਮੰਡੀ ਵੱਲ ਜਾਂਦੀਆਂ ਸੜਕਾਂ ਤੋਂ ਲੋਕ ਭੱਜ ਕੇ ਲਾਂਭੇ ਹੋਏ।
ਇਸ ਦੌਰਾਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ 'ਚੋਂ ਅਜੇ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਘੇ ਦੀ ਹਸਪਤਾਲ ਜਾਕੇ ਮੌਤ ਹੋ ਗਈ ਅਤੇ ਅਵਿਨਾਸ਼ ਪੁੱਤਰ ਰਾਜ ਕੁਮਾਰ ਵਾਸੀ ਸਰਹਾਲੀ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਇਸਨੂੰ ਆਪਸੀ ਰੰਜਿਸ਼ ਦਾ ਮਾਮਲਾ ਦੱਸਦਿਆਂ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ।