ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਝਬਾਲ ਪੁਲਿਸ ਨੇ ਐਤਵਾਰ ਬਾਅਦ ਦੁਪਹਿਰ ਉਨ੍ਹਾਂ ਦੇ ਘਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਚੇਅਰਮੈਨ ਸ਼ੇਖ ਦੇ ਖਿਲਾਫ ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਪੱਧਰੀ ਕਲਾਂ ’ਚ ਹਥਿਆਰਾਂ ਨਾਲ ਲੈੱਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ ਫਰੋਖਤ ਕਰਨ ਸਬੰਧੀ ਕੇਸ ਦਰਜ ਕੀਤਾ ਸੀ।

ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਝਬਾਲ ਪੁਲਿਸ ਨੇ ਐਤਵਾਰ ਬਾਅਦ ਦੁਪਹਿਰ ਉਨ੍ਹਾਂ ਦੇ ਘਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਚੇਅਰਮੈਨ ਸ਼ੇਖ ਦੇ ਖਿਲਾਫ ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਪੱਧਰੀ ਕਲਾਂ ’ਚ ਹਥਿਆਰਾਂ ਨਾਲ ਲੈੱਸ ਹੋ ਕੇ ਵੋਟਰਾਂ ਨੂੰ ਡਰਾ ਧਮਕਾ ਕੇ ਵੋਟਾਂ ਦੀ ਖਰੀਦੋ ਫਰੋਖਤ ਕਰਨ ਸਬੰਧੀ ਕੇਸ ਦਰਜ ਕੀਤਾ ਸੀ।
ਗੁਰਲਾਲ ਸਿੰਘ ਪੁੱਤਰ ਧਨਵੰਤ ਸਿੰਘ, ਸਤਨਾ ਸਿੰਘ ਪੁੱਤਰ ਗੱਜਣ ਸਿੰਘ, ਹਰਦੇਵ ਸਿੰਘ ਪੁੱਤਰ ਬਲਵੰਤ ਸਿੰਘ, ਵੀਰਪਾਲ ਸਿੰਘ ਪੁੱਤਕਰ ਬਲਵਿੰਦਰ ਸਿੰਘ, ਸੁਖਬਾਜ ਸਿੰਘ ਪੁੱਤਰ ਨਰਵਿੰਦਰ ਸਿੰਘ ਵਾਸੀ ਪੱਧਰੀ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ 10 ਨਵੰਬਰ ਨੂੰ ਰਾਤ ਕਰੀਬ ਅੱਠ ਵਜੇ ਗੁਰਸੇਵਕ ਸਿੰਘ ਸ਼ੇਖ ਆਪਣੇ ਹੋਰ ਸਾਥੀਆਂ ਗੁਰਨਾਮ ਸਿੰਘ ਭੂਰੇ, ਮਿਲਖਾ ਸਿੰਘ ਤੱਤਲੇ ਸਮੇਤ ਗੱਡੀ ਵਿਚ ਸਵਾਰ ਸਨ।
ਜਦੋਂ ਚੋਣ ਪ੍ਰਚਾਰ ਖਤਮ ਹੋ ਚੁੱਕਾ ਸੀ ਅਤੇ ਅਗਲੇ ਦਿਨ ਵੋਟਾਂ ਪੈਣੀਆਂ ਸਨ। ਉਦੋਂ ਇਹ ਪਿੰਡ ਦੇ ਬਾਹਰੀ ਲੋਕ ਆਪਣੇ ਆਪ ਨੂੰ ਅਕਾਲੀ ਦਲ ਦੇ ਵਰਕਰ ਦੱਸ ਕੇ ਰਾਤ ਕਰੀਬ ਪੌਣੇ 9 ਵਜੇ ਮਜ਼ਦੂਰਾਂ ਦੇ ਵਿਹੜੇ ਵਿਚ ਪੈਸਿਆਂ ਦਾ ਲਾਲਚ ਦੇਣ ਦੇ ਨਾਲ ਨਾਲ ਅਸਲ੍ਹੇ ਸਮੇਤ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਸੀ। ਜਦੋਂ ਕੁਝ ਨੌਜਵਾਨਾਂ ਨੇ ਇਨ੍ਹਾਂ ਦੀ ਵੀਡੀਓ ਬਣਾ ਕੇ ਡੀਐੱਸਪੀ ਤਰਨਤਾਰਨ ਨੂੰ ਭੇਜੀ ਤਾਂ ਡੀਐੱਸਪੀ ਦੀ ਅਗਵਾਈ ਹੇਠ ਪੁਲਿਸ ਫੋਰਸ ਵੀ ਆ ਗਈ। ਜਦੋਂਕਿ ਉਕਤ ਲੋਕ ਗੱਡੀਆਂ ਵਿਚ ਸਵਾਰ ਹੋ ਕੇ ਉਥੋਂ ਨਿਕਲ ਗਏ।
ਜਿਨ੍ਹਾਂ ਵਿਚ ਇਕ ਗੱਡੀ ਪੀਬੀ46 ਵਾਈ 0002 ਵੀ ਸੀ। ਉਕਤ ਲੋਕਾਂ ਨੇ ਸ਼ਿਕਾਇਤ ਦੇ ਨਾਲ ਪੈਨ ਡਰਾਈਵ ਵੀ ਪੁਲਿਸ ਨੂੰ ਸੌਂਪੀ ਸੀ। ਜਿਸਦੇ ਅਧਾਰ ’ਤੇ ਪੁਲਿਸ ਨੇ ਗੁਰਸੇਵਕ ਸਿੰਘ ਸ਼ੇਖ ਸਮੇਤ ਦੋ ਅਣਪਛਾਤਿਆਂ ਵਿਰੁੱਧ ਉਸ ਵੇਲੇ ਕੇਸ ਦਰਜ ਕਰ ਲਿਆ ਸੀ। ਹੁਣ ਐਤਵਾਰ ਨੂੰ ਵਾਅਦ ਦੁਪਹਿਰ ਥਾਣਾ ਝਬਾਲ ਦੀ ਪੁਲਿਸ ਨੇ ਗੁਰਸੇਵਕ ਸਿੰਘ ਸ਼ੇਖ ਨੂੰ ਉਸਦੇ ਘਰੋਂ ਗਰਿਫਤਾਰ ਕਰ ਲਿਆ ਹੈ।
ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਬਕਾ ਚੇਅਰਮੈਨ ਸ਼ੇਖ ਦੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ।