ਤਰਨਤਾਰਨ ਪੁਲਿਸ ਦਾ ਵੱਡੀ ਸਫ਼ਲਤਾ ਕਾਰ ਸਵਾਰ ਅਫਰੀਕਣ ਔਰਤ ਕੋਲੋਂ ਤਿੰਨ ਕਿਲੋ ਹੈਰੋਇਨ ਬਰਾਮਦ
ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 3 ਕਿਲੋ 69 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦਗੀ ਦੇ ਚੱਲਦਿਆਂ ਕਾਰ ਵਿਚ ਸਵਾਰ ਔਰਤ ਬੈਲਾ ਪੁੱਤਰੀ ਤਾਵੋ ਵਾਸੀ ਡੈਲਟਾ ਸਟੇਟ ਜੋਂਬਾ ਨਿਗੇਰੀਆ ਅਫਰੀਕਾ, ਜੋ ਹੁਣ ਦਿੱਲੀ ਦੇ ਨੰਗਲੋਈ ਇਲਾਕੇ ਵਿਚ ਰਹਿ ਰਹੀ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ।
Publish Date: Sat, 09 May 2026 11:58 AM (IST)
Updated Date: Sat, 09 May 2026 12:12 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਪੁਲਿਸ ਨੇ ਸਥਾਨਕ ਗੋਇੰਦਵਾਲ ਬਾਈਪਾਸ ਤੋਂ ਵੈਗਨਾਰ ਕਾਰ ਵਿਚ ਸਵਾਰ ਅਫਰੀਕਣ ਔਰਤ ਨੂੰ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਮੌਕੇ ਗੋਇੰਦਵਾਲ ਬਾਈਪਾਸ ’ਤੇ ਮੌਜੂਦ ਸੀ। ਇਸੇ ਦੌਰਾਨ ਵੈਗਨਾਰ ਕਾਰ ਨੰਬਰ ਯੂਪੀ79 ਵਾਈ 6468 ਨੂੰ ਰੋਕਿਆ। ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 3 ਕਿਲੋ 69 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦਗੀ ਦੇ ਚੱਲਦਿਆਂ ਕਾਰ ਵਿਚ ਸਵਾਰ ਔਰਤ ਬੈਲਾ ਪੁੱਤਰੀ ਤਾਵੋ ਵਾਸੀ ਡੈਲਟਾ ਸਟੇਟ ਜੋਂਬਾ ਨਿਗੇਰੀਆ ਅਫਰੀਕਾ, ਜੋ ਹੁਣ ਦਿੱਲੀ ਦੇ ਨੰਗਲੋਈ ਇਲਾਕੇ ਵਿਚ ਰਹਿ ਰਹੀ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।