ਤਰਨਤਾਰਨ 'ਚ ਸ਼ਰਮਨਾਕ ਘਟਨਾ: ਦਿਮਾਗੀ ਤੌਰ 'ਤੇ ਕਮਜ਼ੋਰ ਕੁੜੀ ਨਾਲ ਜਬਰ-ਜਨਾਹ, ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ
ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ 21 ਸਾਲਾ ਲੜਕੀ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ। 4 ਮਈ ਨੂੰ ਉਹ ਤੇ ਉਸਦਾ ਪਤੀ ਕਿਸੇ ਰਿਸ਼ਤੇਦਾਰੀ ’ਚ ਹੋਈ ਮਰਗ ’ਤੇ ਗਏ ਸਨ। ਪਿੱਛੋਂ ਦੁਪਹਿਰ ਕਰੀਬ ਦੋ ਵਜੇ ਉਨ੍ਹਾਂ ਦੀ ਲੜਕੀ ਘਰੋਂ ਬੱਸ ਅੱਡੇ ਵੱਲ ਨੂੰ ਚਲੀ ਗਈ। ਜਿੱਥੇ ਉਸ ਨੂੰ ਕਾਲੂ ਪੁੱਤਰ ਮਿਲਖਾ ਸਿੰਘ ਨਾਮਕ ਮੁੰਡਾ ਵਰਗਲਾ ਕੇ ਝਾੜੀਆਂ 'ਚ ਲੈ ਗਿਆ , ਜਿਥੇ ਉਸਨੇ ਉਨ੍ਹਾਂ ਦੀ ਲੜਕੀ ਨਾਲ ਜਬਰ ਜਨਾਹ ਕੀਤਾ।
Publish Date: Sat, 09 May 2026 01:31 PM (IST)
Updated Date: Sat, 09 May 2026 01:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਰਨਤਾਰਨ : ਦਿਮਾਗੀ ਤੌਰ ’ਤੇ ਕਮਜ਼ੋਰ 21 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ 21 ਸਾਲਾ ਲੜਕੀ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ। 4 ਮਈ ਨੂੰ ਉਹ ਤੇ ਉਸਦਾ ਪਤੀ ਕਿਸੇ ਰਿਸ਼ਤੇਦਾਰੀ ’ਚ ਹੋਈ ਮਰਗ ’ਤੇ ਗਏ ਸਨ। ਪਿੱਛੋਂ ਦੁਪਹਿਰ ਕਰੀਬ ਦੋ ਵਜੇ ਉਨ੍ਹਾਂ ਦੀ ਲੜਕੀ ਘਰੋਂ ਬੱਸ ਅੱਡੇ ਵੱਲ ਨੂੰ ਚਲੀ ਗਈ। ਜਿੱਥੇ ਉਸ ਨੂੰ ਕਾਲੂ ਨਾਂ ਦਾ ਮੁੰਡਾ ਵਰਗਲਾ ਕੇ ਝਾੜੀਆਂ 'ਚ ਲੈ ਗਿਆ , ਜਿਥੇ ਉਸਨੇ ਉਨ੍ਹਾਂ ਦੀ ਲੜਕੀ ਨਾਲ ਜਬਰ ਜਨਾਹ ਕੀਤਾ। ਉਨ੍ਹਾਂ ਦੇ ਪਿੰਡ ਦੇ ਦੁਕਾਨਦਾਰ ਦੀ ਅਚਾਨਕ ਨਜ਼ਰ ਪੈ ਗਈ ਤਾਂ ਉਸਨੇ ਲੜਕੀ ਨੂੰ ਉਕਤ ਨੌਜਵਾਨ ਕੋਲੋਂ ਛੁਡਵਾ ਕੇ ਘਰ ਪਹੁੰਚਾ ਦਿੱਤਾ। ਸ਼ਾਮ ਕਰੀਬ ਪੰਜ ਵਜੇ ਜਦੋਂ ਉਹ ਘਰ ਪਰਤੇ ਤਾਂ ਵੇਖਿਆ ਕਿ ਲੜਕੀ ਦੇ ਕੱਪੜੇ ਮਿੱਟੀ ਤੇ ਘਾਹ ਫੂਸ ਨਾਲ ਲਿਬੜੇ ਹੋਏ ਸਨ। ਜਦੋਂਕਿ ਗੁੱਗਾ ਨਾਮਕ ਦੁਕਾਨਦਾਰ ਨੇ ਘਰ ਆ ਕੇ ਉਨ੍ਹਾਂ ਨੂੰ ਸਾਰੀ ਘਟਨਾ ਦੱਸ ਦਿੱਤੀ। ਉਦੋਂ ਦੇ ਹੀ ਉਹ ਸਦਮੇ ਵਿਚ ਸਨ ਅਤੇ ਹੁਣ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਉਕਤ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਕਾਲੂ ਨਾਮਕ ਉਕਤ ਨੌਵਾਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।