ਗੈਸ ਸਿਲੰਡਰਾਂ ਵਾਲੀ ਗੱਡੀ ਨੇ ਦਰੜਿਆ ਸਕੂਲੀ ਬੱਚਾ, ਮੌਕੇ ਤੇ ਮੌਤ
ਮਿਤਰਕ ਬੱਚੇ ਦੇ ਪਿਤਾ ਨਰਿੰਦਰ ਤੇਜਪਾਲ ਨੇ ਦੱਸਿਆ ਕਿ ਉਸ ਦਾ ਲੜਕਾ ਧੀਰਜ ਤੇਜਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਾਬਾਦ ਵਿਖੇ ਅੱਠਵੀਂ ਕਲਾਸ ਚ ਪੜਦਾ ਸੀ
Publish Date: Mon, 18 May 2026 01:13 PM (IST)
Updated Date: Mon, 18 May 2026 02:10 PM (IST)
ਗੁਰਬਰਿੰਦਰ ਸਿੰਘ ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਮੁੱਖ ਬਾਜ਼ਾਰ ਵਿਚ ਗੈਸ ਸਿਲੰਡਰਾਂ ਵਾਲੇ ਟਰੱਕ ਵੱਲੋਂ ਸਕੂਲੀ ਬੱਚੇ ਨੂੰ ਦਰੜ ਦੇਣ ਕਾਰਨ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਮਿਤਰਕ ਬੱਚੇ ਦੇ ਪਿਤਾ ਨਰਿੰਦਰ ਤੇਜਪਾਲ ਨੇ ਦੱਸਿਆ ਕਿ ਉਸ ਦਾ ਲੜਕਾ ਧੀਰਜ ਤੇਜਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਾਬਾਦ ਵਿਖੇ ਅੱਠਵੀਂ ਕਲਾਸ ਚ ਪੜਦਾ ਸੀ ਜੋ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਈਕਲ ਤੇ ਸਕੂਲ ਜਾ ਰਿਹਾ ਸੀ ਕਿ ਸਕੂਲ ਦੇ ਨਜ਼ਦੀਕ ਹੀ ਤੇਜ਼ ਰਫਤਾਰ ਨਾਲ ਜਾ ਰਹੇ ਗੈਸ ਸਿਲੰਡਰਾਂ ਵਾਲ਼ੇ ਟਰੱਕ ਨੰ ਪੀਬੀ 08 ਈ ਕਿਊ 1594 ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਧੀਰਜ ਕੁਮਾਰ ਗੱਡੀ ਦੇ ਥੱਲੇ ਆ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ। ਡੀਐਸਪੀ ਗੋਇੰਦਵਾਲ ਸਾਹਿਬ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।