Sad News : ਅਮਰੀਕਾ ’ਚ ਸੜਕ ਹਦਸੇ ਦੌਰਾਨ ਖਾਲੜਾ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ
20 ਜਨਵਰੀ ਨੂੰ ਦੀਪਕਰਨ ਸਿੰਘ ਜਦੋਂ ਆਪਣੀ ਕਾਰ ’ਤੇ ਘਰੋਂ ਕੰਮ ਕਾਜ ਲਈ ਨਿਕਲਿਆ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿਰ ਵਿਚ ਗੰਭੀਰ ਸੱਟ ਲੱਗਣ ਕਰਕੇ ਗੰਭੀਰ ਹਾਲਤ ’ਚ ਜਦੋਂ ਦੀਪਕਰਨ ਨੂੰ ਕੈਲੇਫੋਰਨੀਆ ਦੇ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Sat, 24 Jan 2026 07:30 PM (IST)
Updated Date: Sat, 24 Jan 2026 07:34 PM (IST)
ਸਰਬਜੀਤ ਸਿੰਘ ਛੀਨਾ•ਪੰਜਾਬੀ ਜਾਗਰਣ, ਖਾਲੜਾ : ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਰੋਜੀ ਰੋਟੀ ਕਮਾਉਣ ਜਾਂਦੇ ਹਨ ਅਤੇ ਮਾਤਾ ਪਿਤਾ ਬੜੀਆਂ ਆਸਾਂ ਨਾਲ ਆਪਣੇ ਜਵਾਨ ਬੱਚਿਆਂ ਨੂੰ ਵਿਦੇਸ਼ਾਂ ਲੱਸ ਭੇਜਦੇ ਹਨ। ਪਰ ਜਦੋਂ ਜਵਾਨ ਪੁੱਤਰ ਦੀ ਇਸ ਦੁਨੀਆਂ ਤੋਂ ਚਲੇ ਜਾਣ ਦੀ ਖ਼ਬਰ ਆਉਂਦੀ ਹੈ ਤਾਂ ਉਨ੍ਹਾਂ ਨਾਲ ਕੀ ਬੀਤਦੀ ਹੈ, ਇਹ ਉਹ ਮਾਂ ਪਿਓ ਹੀ ਦੱਸ ਸਕਦੇ ਹਨ।
ਅਜਿਹੀ ਘਟਨਾ ਸਥਾਨਕ ਕਸਬਾ ਖਾਲੜਾ ਦੇ ਨੌਜਵਾਨ ਦੀਪਕਰਨ ਸਿੰਘ (26) ਨਾਲ ਵੀ ਵਾਪਰੀ ਹੈ। ਜਿਸ ਨੂੰ ਉਸਦੇ ਪਿਤਾ ਕੁਲਦੀਪ ਸਿੰਘ ਨੇ ਸਾਲ 2020 ’ਚ ਰੋਜ਼ੀ ਕਮਾਉਣ ਲਈ ਇੰਗਲੈਂਡ ਭੇਜਿਆ ਸੀ। ਜਿੱਥੋਂ ਉਹ ਚੰਗੇ ਭਵਿੱਖ ਲਈ ਅਮਰੀਕਾ ਚਲਾ ਗਿਆ। 20 ਜਨਵਰੀ ਨੂੰ ਦੀਪਕਰਨ ਸਿੰਘ ਜਦੋਂ ਆਪਣੀ ਕਾਰ ’ਤੇ ਘਰੋਂ ਕੰਮ ਕਾਜ ਲਈ ਨਿਕਲਿਆ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿਰ ਵਿਚ ਗੰਭੀਰ ਸੱਟ ਲੱਗਣ ਕਰਕੇ ਗੰਭੀਰ ਹਾਲਤ ’ਚ ਜਦੋਂ ਦੀਪਕਰਨ ਨੂੰ ਕੈਲੇਫੋਰਨੀਆ ਦੇ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਖਬਰ ਨਾਲ ਖਾਲੜਾ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਹਰ ਅੱਖ ਨਮ ਹੈ। ਮਾਤਾ ਬੇਅੰਤ ਕੌਰ ਅਤੇ ਪਿਤਾ ਕੁਲਦੀਪ ਸਿੰਘ ਬੇਹੱਦ ਸਦਮੇ ਵਿਚ ਹਨ। ਕੁਲਦੀਪ ਸਿੰਘ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੀਪਕਰਨ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।