ਵੱਖ-ਵੱਖ ਕੇਸਾਂ ’ਚ ਲੁੜੀਂਦੇ ਦੋ ਪੀਓ ਪੁਲਿਸ ਨੇ ਕੀਤੇ ਕਾਬੂ
ਗੁਰਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਸਾਂਧਰਾ, ਜਿਸ ਖ਼ਿਲਾਫ਼ ਥਾਣਾ ਭਿੱਖੀਵਿੰਡ ’ਚ 29 ਦਸੰਬਰ 2020 ਨੂੰ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 206 ਦਰਜ ਹੋਇਆ ਸੀ।
Publish Date: Sat, 17 Jan 2026 09:05 PM (IST)
Updated Date: Sun, 18 Jan 2026 04:19 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਦੋ ਕੇਸਾਂ ’ਚ ਲੁੜੀਂਦੇ ਦੋ ਪੀਓ ਮੁਲਜ਼ਮਾਂ ਨੂੰ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਸਾਂਧਰਾ, ਜਿਸ ਖ਼ਿਲਾਫ਼ ਥਾਣਾ ਭਿੱਖੀਵਿੰਡ ’ਚ 29 ਦਸੰਬਰ 2020 ਨੂੰ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 206 ਦਰਜ ਹੋਇਆ ਸੀ।
ਉਸ ਨੂੰ ਅਦਾਲਤ ਨੇ ਪੀਓ ਘੋਸ਼ਿਤ ਕਰ ਦਿੱਤਾ ਸੀ। ਜਿਸ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਹੀ ਸਰਵਨ ਸਿੰਘ ਗੋਰਾ ਪੁੱਤਰ ਗੱਜਣ ਸਿੰਘ ਵਾਸੀ ਕਿੜੀਆਂ ਜਿਸ ਖ਼ਿਲਾਫ਼ ਥਾਣਾ ਹਰੀਕੇ ਵਿਚ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਸਬੰਧੀ 18 ਸਤੰਬਰ 2020 ਨੂੰ ਮੁਕੱਦਮਾ ਨੰਬਰ 115 ਦਰਜ ਹੋਇਆ ਸੀ, ਨੂੰ ਵੀ ਅਦਾਲਤ ਨੇ ਪੀਓ ਐਲਾਨ ਦਿੱਤਾ ਸੀ। ਉਕਤ ਮੁਲਜ਼ਮ ਨੂੰ ਵੀ ਥਾਣਾ ਹਰੀਕੇ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ ਹੈ।