ਆਨਲਾਈਨ ਬਿਜ਼ਨਸ ਦਾ ਝਾਂਸਾਂ ਦੇ ਕੇ ਮਾਰੀ 15 ਲੱਖ ਤੋਂ ਵੱਧ ਦੀ ਠੱਗੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋੜ ਸਿੰਘ ਵਾਲਾ ਵਾਸੀ ਵਿਅਕਤੀ ਨੂੰ ਆਨਲਾਈਨ ਬਿਜ਼ਨਸ ਦਾ ਝਾਂਸਾ ਦੇ ਕੇ 15 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
Publish Date: Thu, 04 Dec 2025 01:58 PM (IST)
Updated Date: Thu, 04 Dec 2025 02:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋੜ ਸਿੰਘ ਵਾਲਾ ਵਾਸੀ ਵਿਅਕਤੀ ਨੂੰ ਆਨਲਾਈਨ ਬਿਜ਼ਨਸ ਦਾ ਝਾਂਸਾ ਦੇ ਕੇ 15 ਲੱਖ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਤਰਨਤਾਰਨ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ’ਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਬਚਨ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਜੋੜ ਸਿੰਘ ਵਾਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਮੋਬਾਈਲ ਫੋਨ ’ਤੇ ਇੱਕ ਨੰਬਰ ਤੋਂ ਮੈਜੇਸ ਕਰਕੇ ਅਣਪਛਾਤੇ ਵਿਅਕਤੀ ਨੇ ਆਨਲਾਈਨ ਬਿਜ਼ਸਨ ਦਾ ਝਾਂਸਾ ਦਿੱਤਾ ਅਤੇ ਜੂਨ ਮਹੀਨੇ ਵਿੱਚ ਉਸ ਨਾਲ 15 ਲੱਖ 67 ਹਜਾਰ 427 ਰੁਪਏ ਦੀ ਠੱਗੀ ਮਾਰ ਲਈ ਹੈ।
ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਵਿੱਚ ਆਈਟੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।