ਖੇਮਕਰਨ 'ਚ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਵਿਆਹੁਤਾ ਪ੍ਰੇਮੀ ਨਾਲ ਫਰਾਰ, ਲਿਜਾਣ ਵਾਲੇ ਨਾਮਜ਼ਦ
ਸੁਖਬੀਰ ਸਿੰਘ ਵਾਸੀ ਦੂਹਲ ਕੋਹਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਨੂੰਹ ਬਲਜੀਤ ਕੌਰ ਦੇ ਪਿੰਡ ਦੇ ਹੀ ਜਸਕਰਨ ਸਿੰਘ ਪੁੱਤਰ ਦਵਿੰਦਰ ਸਿੰਘ ਨਾਲ ਸਬੰਧ ਸਨ। ਉਨ੍ਹਾਂ ਦੀ ਨੂੰਹ ਜਸਕਰਨ ਸਿੰਘ ਤੇ ਉਸਦੀ ਮਾਂ ਗੁਰਮੀਤ ਕੌਰ ਦੇ ਕਹਿਣ ’ਤੇ ਘਰ ਵਿੱਚੋਂ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੈ ਕੇ ਚਲੀ ਗਈ।
Publish Date: Sun, 19 Oct 2025 04:27 PM (IST)
Updated Date: Sun, 19 Oct 2025 04:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੇਮਕਰਨ: ਸਥਾਨਕ ਪਿੰਡ ਦੂਹਲ ਕੋਹਨਾ ਵਾਸੀ ਇਕ ਵਿਆਹੁਤਾ ਕਥਿਤ ਤੌਰ ’ਤੇ ਆਪਣੇ ਸਹੁਰੇ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ। ਜਦੋਂਕਿ ਉਸ ਨੂੰ ਘਰੋਂ ਗਹਿਣੇ ਤੇ ਨਕਦੀ ਲੈ ਕੇ ਆਉਣ ਲਈ ਉਕਸਾਉਣ ਦੇ ਦੋਸ਼ ਵਿਚ ਉਸਦੇ ਪ੍ਰੇਮੀ ਤੇ ਪ੍ਰੇਮੀ ਦੀ ਮਾਂ ਵਿਰੁੱਧ ਥਾਣਾ ਖੇਮਕਰਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਸੁਖਬੀਰ ਸਿੰਘ ਵਾਸੀ ਦੂਹਲ ਕੋਹਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਨੂੰਹ ਬਲਜੀਤ ਕੌਰ ਦੇ ਪਿੰਡ ਦੇ ਹੀ ਜਸਕਰਨ ਸਿੰਘ ਪੁੱਤਰ ਦਵਿੰਦਰ ਸਿੰਘ ਨਾਲ ਸਬੰਧ ਸਨ। ਉਨ੍ਹਾਂ ਦੀ ਨੂੰਹ ਜਸਕਰਨ ਸਿੰਘ ਤੇ ਉਸਦੀ ਮਾਂ ਗੁਰਮੀਤ ਕੌਰ ਦੇ ਕਹਿਣ ’ਤੇ ਘਰ ਵਿੱਚੋਂ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੈ ਕੇ ਚਲੀ ਗਈ। ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਜਾਂਚ ਅਧਿਕਾਰੀ ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਤੇ ਉਸਦੀ ਮਾਤਾ ਗੁਰਮੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।