ਖਾਲੜਾ 'ਚ ਸਾਬਕਾ ਸਰਪੰਚ ਦੇ ਖੇਤਾਂ 'ਚੋਂ ਮਿਲਿਆ ਹੈਰੋਇਨ ਦਾ ਪੈਕੇਟ, ਪੁਲਿਸ ਨੇ ਨਸ਼ਾ ਕਬਜ਼ੇ 'ਚ ਲਿਆ
ਡੀਐੱਸਪੀ ਸਬ ਡਵੀਜਨ ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖਾਲੜਾ ਵਿਖੇ ਪਿੰਡ ਰਾਜੋਕੇ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਪੁੱਤਰ ਅਰਸਾਲ ਸਿੰਘ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਬਰਸੀਨ ਵਾਲੇ ਖੇਤਾਂ ’ਚ ਪੀਲੇ ਰੰਗ ਦਾ ਪੈਕੇਟ ਪਿਆ ਹੈ। ਉਕਤ ਸੂਚਨਾ ਤੋਂ ਬਾਅਦ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਅਰਵਿੰਦ ਕੰਬੋਜ ਮੌਕੇ 'ਤੇ ਪਹੁੰਚੇ ਤੇ ਉਕਤ ਪੈਕੇਟ ਨੂੰ ਕਬਜ਼ੇ ਵਿਚ ਲਿਆ। ਜਿਸ ਵਿੱਚੋਂ 504 ਗ੍ਰਾਮ ਹੈਰੋਇਨ ਬਰਾਮਦ ਹੋਈ।
Publish Date: Mon, 04 May 2026 02:22 PM (IST)
Updated Date: Mon, 04 May 2026 02:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਾਲੜਾ: ਸਰਹੱਦੀ ਪਿੰਡ ਰਾਜੋਕੇ ਦੇ ਸਾਬਕਾ ਸਰਪੰਚ ਦੇ ਖੇਤਾਂ ਵਿੱਚ ਡਿੱਗਾ ਹੈਰੋਇਨ ਦਾ ਪੈਕੇਟ ਥਾਣਾ ਖਾਲੜਾ ਦੀ ਪੁਲਿਸ ਨੇ ਬਰਾਮਦ ਕੀਤਾ ਹੈ। ਜਿਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਸਬ ਡਵੀਜਨ ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖਾਲੜਾ ਵਿਖੇ ਪਿੰਡ ਰਾਜੋਕੇ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਪੁੱਤਰ ਅਰਸਾਲ ਸਿੰਘ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਬਰਸੀਨ ਵਾਲੇ ਖੇਤਾਂ ’ਚ ਪੀਲੇ ਰੰਗ ਦਾ ਪੈਕੇਟ ਪਿਆ ਹੈ। ਉਕਤ ਸੂਚਨਾ ਤੋਂ ਬਾਅਦ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਅਰਵਿੰਦ ਕੰਬੋਜ ਮੌਕੇ 'ਤੇ ਪਹੁੰਚੇ ਤੇ ਉਕਤ ਪੈਕੇਟ ਨੂੰ ਕਬਜ਼ੇ ਵਿਚ ਲਿਆ। ਜਿਸ ਵਿੱਚੋਂ 504 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਖੇਪ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।