ਤਨਖ਼ਾਹ ਨਾ ਮਿਲਣ 'ਤੇ ਹੈਲਥ ਇੰਪਲਾਈਜ਼ ਐਸੋਸੀਏਸਨ ਵੱਲੋਂ ਮੰਗ ਪੱਤਰ
ਹੈਲਥ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਰਨ ਵੱਲੋਂ ਪ੍ਰਧਾਨ ਵਿਰਸਾ ਸਿੰਘ ਪੰਨੂ ਦੀ ਅਗਵਾਈ ਹੇਠ ਸਿਵਲ ਸਰਜਨ ਤਰਨਤਾਰਨ ਡਾ. ਦਿਲਬਾਗ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਧਾਨ ਵਿਰਸਾ ਸਿੰਘ ਪੰਨੂ ਤੇ ਰਜਵੰਤ ਸਿੰਘ ਬਾਗੜੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਕੰਮ ਕਰਦੇ 22
Publish Date: Wed, 08 Feb 2023 06:41 PM (IST)
Updated Date: Wed, 08 Feb 2023 06:41 PM (IST)

ਹੈਲਥ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨਤਾਰਨ ਵੱਲੋਂ ਪ੍ਰਧਾਨ ਵਿਰਸਾ ਸਿੰਘ ਪੰਨੂ ਦੀ ਅਗਵਾਈ ਹੇਠ ਸਿਵਲ ਸਰਜਨ ਤਰਨਤਾਰਨ ਡਾ. ਦਿਲਬਾਗ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਪ੍ਰਧਾਨ ਵਿਰਸਾ ਸਿੰਘ ਪੰਨੂ ਤੇ ਰਜਵੰਤ ਸਿੰਘ ਬਾਗੜੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵਿਚ ਕੰਮ ਕਰਦੇ 2210 ਹੈੱਡ 6 ਦੀਆਂ ਤਨਖ਼ਾਹਾਂ ਨਵੰਬਰ 2022 ਅਤੇ ਕਈ ਥਾਈਂ ਦਸੰਬਰ 2022 ਦੀਆਂ ਰੁਕੀਆਂ ਪਈਆਂ ਹਨ। ਜਨਵਰੀ ਮਹੀਨੇ ਦੀ ਤਨਖਾਹ ਵੀ ਅਜੇ ਤਕ ਨਹੀਂ ਮਿਲੀ। ਇਸ ਨਾਲ ਮੁਲਾਜ਼ਮਾਂ ਦੇ ਰੋਜਮਰਾਂ ਦੇ ਖਰਚਿਆਂ ਕਾਰਨ ਗੁਜਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨਾਲ ਸਟੇਟ ਯੂਨੀਅਨ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ। ਉਨਾਂ੍ਹ ਵੱਲੋਂ ਭਰੋਸਾ ਦਿੱਤਾ ਗਿਆ ਕਿ ਬਜਟ ਵਿੱਤ ਵਿਭਾਗ ਵੱਲੋਂ ਜਲਦ ਰਿਲੀਜ਼ ਕੀਤਾ ਜਾਵੇਗਾ ਪਰ ਅਜੇ ਤਕ ਵੀ ਤਨਖ਼ਾਹਾਂ ਦਾ ਬਜਟ ਨਹੀਂ ਪਹੁੰਚਿਆ। ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਬਜਟ ਤਰੁੰਤ ਜਾਰੀ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਵਿੱਤ ਮੰਤਰੀ ਪੰਜਾਬ ਦੀ ਨਿੱਜੀ ਰਿਹਾਇਸ਼ ਸੰਗਰੂਰ ਦੇ ਸਾਹਮਣੇ ਰੋਸ ਮੁਜਾਹਰਾ 11 ਫਰਵਰੀ ਨੂੰ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਹੈਲਥ ਸੁਪਰਵਾਈਜਰ ਗੁਰਬਖਸ਼ ਸਿੰਘ, ਕਾਰਜ ਸਿੰਘ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਸ਼ੇਰ ਸਿੰਘ, ਜਸਪਿੰਦਰ ਸਿੰਘ, ਮਨਰਾਜਬੀਰ ਸਿੰਘ, ਅਮਨਦੀਪ ਸਿੰਘ ਧਾਰੜ, ਹਰਜੀਤ ਸਿੰਘ ਪਹੂਵਿੰਡ, ਲਖਵਿੰਦਰ ਕੌਰ ਜੌਹਲ ਨੇ ਡਾਇਰੈਕਟਰ ਸਿਹਤ ਅਤੇ ਪੰਜਾਬ ਸਰਕਾਰ ਨੂੰ ਤਰੁੰਤ ਤਨਖਾਹਾਂ ਦਾ ਬਜਟ ਰਿਲੀਜ਼ ਕਰਨ ਦੀ ਅਪੀਲ ਕੀਤੀ।