ਸ੍ਰੋਮਣੀ ਭਗਤ ਜੈਦੇਵ ਜੀ ਦੇ ਜਨਮ ਦਿਵਸ ਤੇ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਪਾਨਾਗੜ੍ਹ ’ਚ ਗੁਰਮਤਿ ਸਮਾਗਮ
ਦੀਵਾਨ ’ਚ ਤਖਤ ਸ੍ਰੀ ਪਟਨਾ ਸਾਹਿਬ ਦੇ ਕਥਾ ਵਾਚਕ ਗਿਆਨੀ ਸਤਨਾਮ ਸਿੰਘ, ਗਿਆਨੀ ਗੁਰਨੂਰ ਸਿੰਘ ਦਮਦਮੀ ਟਕਸਾਲ ਤੇ ਹੋਰ ਕਈ ਜਥਿਆਂ ਨੇ ਹਰਿ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
Publish Date: Sun, 25 Jan 2026 08:02 PM (IST)
Updated Date: Mon, 26 Jan 2026 04:16 AM (IST)

ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ ਸ੍ਰੋਮਣੀ ਭਗਤ ਜੈਦੇਵ ਜੀ ਦੇ ਜਨਮ ਦਿਵਸ ਮੌਕੇ ਪਾਨਾਗੜ੍ਹ ਪੱਛਮੀ ਬੰਗਾਲ ਦੀ ਸੰਗਤਾਂ ਵੱਲੋਂ ਹਰ ਸਾਲ ਵਾਂਗ ਬੜੇ ਪ੍ਰੇਮ ਤੇ ਸ਼ਰਧਾ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਅਸਥਾਨ ’ਤੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੋਮਣੀ ਭਗਤ ਜੈਦੇਵ ਜੀ, ਉਤਰਕੋਣਾ ਮੋੜ, ਪਾਨਾਗੜ੍ਹ ਵੈਸਟ ਬੰਗਾਲ ਵਿਖੇ ਗੁਰਦੁਆਰਾ ਸਾਹਿਬ ਤੇ ਸਰਾਂ ਦੀ ਕਾਰ ਸੇਵਾ ਜਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ 15 ਭਗਤਾਂ ’ਚ ਭਗਤ ਜੈਦੇਵ ਜੀ ਦੀ ਬਾਣੀ ਵੀ ਸ਼ਾਮਲ ਹੈ, ਜਿਨ੍ਹਾਂ ਦੀ ਯਾਦ ’ਚ ਭਾਰਤ ਦੇਸ਼ ਅੰਦਰ ਪਹਿਲਾ ਗੁਰਦੁਆਰਾ ਸਾਹਿਬ ਹੈ। ਸੰਪਰਦਾਇ ਵੱਲੋਂ ਇਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਰਿਹਾਇਸ਼ ਲਈ ਸਰਾਂ ਦੀ ਉਸਾਰੀ ਵੀ ਕੀਤੀ ਗਈ ਹੈ। ਜਥੇਦਾਰ ਸ਼ਬਦਲ ਸਿੰਘ ਨੇ ਦੱਸਿਆਂ ਕਿ ਹਰ ਸਾਲ ਦੀ ਤਰ੍ਹਾਂ ਸਥਾਨਕ ਸੰਗਤਾਂ ਵੱਲੋਂ ਭਗਤ ਜੈਦੇਵ ਜੀ ਦੇ ਜਨਮ ਦਿਹਾੜੇ ਤੇ ਮਾਘੀ ਦੇ ਦਿਹਾੜੇ ਨੂੰ ਅੱਜ ਸਾਲਾਨਾ ਗੁਰਮਤਿ ਸਮਾਗਮ ਹੋਇਆ, ਜਿਸ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਿਆ। ਦੀਵਾਨ ’ਚ ਤਖਤ ਸ੍ਰੀ ਪਟਨਾ ਸਾਹਿਬ ਦੇ ਕਥਾ ਵਾਚਕ ਗਿਆਨੀ ਸਤਨਾਮ ਸਿੰਘ, ਗਿਆਨੀ ਗੁਰਨੂਰ ਸਿੰਘ ਦਮਦਮੀ ਟਕਸਾਲ ਤੇ ਹੋਰ ਕਈ ਜਥਿਆਂ ਨੇ ਹਰਿ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਸੰਗਤਾਂ ’ਚ ਜਥੇਦਾਰ ਸੁਖਦੇਵ ਸਿੰਘ ਪੂਹਲਾ, ਜਗਰੀਤ ਸਿੰਘ ਬੰਟੀ ਪਾਨਾਗੜ੍ਹ, ਭਾਈ ਆਤਮਾ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ, ਸਾਹਿਬ ਸਿੰਘ, ਲਖਬੀਰ ਸਿੰਘ ਲਾਡੀ, ਕਲਕੱਤੇ ਤੋਂ ਸੇਠ ਪ੍ਰਗਟ ਸਿੰਘ, ਅਜੈਬ ਸਿੰਘ ਬੋਪਰਾਏ, ਬਲਕਾਰ ਸਿੰਘ ਗਿੱਲ, ਰਤਨਜੀਤ ਸਿੰਘ ਗਿੱਲ, ਬਚਿੱਤਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ, ਜਗਰੂਪ ਸਿੰਘ, ਜਥੇਦਾਰ ਪਿਆਰਾ ਸਿੰਘ ਕਨੇਡਾ, ਮੱਸਾ ਸਿੰਘ ਸੁਹਾਵਾ, ਸੇਠ ਬਿੱਲਾ ਸਿੰਘ ਠੱਠਾ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।