ਤਰਨਤਾਰਨ ਦੇ ਰੋਹੀ ਕੰਢੇ ਦੇਰ ਸ਼ਾਮ ਚੱਲੀ ਗੋਲੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਤਰਨਤਾਰਨ ਦੇ ਰੋਹੀ ਕੰਢੇ ਦੇਰ ਸ਼ਾਮ ਚੱਲੀ ਗੋਲੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
Publish Date: Sat, 27 Dec 2025 08:53 PM (IST)
Updated Date: Sun, 28 Dec 2025 04:13 AM (IST)

ਘਟਨਾ ਸਥਾਨ ’ਤੇ ਪੁੱਜੇ ਡੀਐੱਸਪੀ ਸੁਖਬੀਰ ਸਿੰਘ, ਦੋ ਖੋਲ ਬਰਾਮਦ ਕੀਤੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਕਾਜੀਕੋਟ ਰੋਡ ਵਾਲੇ ਰੋਹੀ ਕੰਢੇ ਕੋਲ ਸ਼ਨਿੱਚਰਵਾਰ ਐਕਟਿਵਾ ਸਵਾਰ ਇਕ ਵਿਅਕਤੀ ਉੱਪਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਤੇ ਦੂਸਰੇ ਵਿਅਕਤੀ ਨੇ ਇਕ ਦੂਸਰੇ ਉੱਪਰ ਇੱਟਾਂ ਰੋੜੇ ਵੀ ਚਲਾਏ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਡੀਐੱਸਪੀ ਸਿਟੀ ਸੁਖਬੀਰ ਸਿੰਘ ਅਤੇ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰੀਕ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰਦਿਆਂ ਦੋ ਖੋਲ ਬਰਾਮਦ ਕੀਤੇ। ਹਾਲਾਂਕਿ ਦੋਵਾਂ ਧਿਰਾਂ ਦਾ ਕੋਈ ਵੀ ਵਿਅਕਤੀ ਪੁਲਿਸ ਦੇ ਸਾਹਮਣੇ ਨਹੀਂ ਆਇਆ ਤੇ ਨਾ ਹੀ ਕਿਸੇ ਗੋਲੀ ਲੱਗਣ ਬਾਰੇ ਹੀ ਪੁਲਿਸ ਨੇ ਕੋਈ ਪੁਸ਼ਟੀ ਕੀਤੀ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਰੋਹੀ ਵਾਲੇ ਕੰਢੇ ਦੇ ਕਾਜੀਕੋਟ ਰੋਡ ’ਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਉਹ ਮੌਕੇ ’ਤੇ ਪੁੱਜੇ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਐਕਟਿਵਾ ਰੋਕ ਕੇ ਉਸ ਉੱਪਰ ਬੈਠਾ ਸੀ। ਇਸੇ ਦੌਰਾਨ ਇਕ ਹੋਰ ਵਿਅਕਤੀ ਉਥੇ ਆਇਆ। ਮੌਕੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਨੇ ਇਕ ਦੂਜੇ ਉੱਪਰ ਇੱਟਾਂ ਰੋੜੇ ਚਲਾਏ ਅਤੇ ਗੋਲੀਆਂ ਵੀ ਚੱਲੀਆਂ। ਜਦੋਂਕਿ ਰੌਲੇ ਵਿਚ ਦੋਵੇਂ ਜਣੇ ਕਿਥੇ ਚਲੇ ਗਏ, ਇਸ ਬਾਰੇ ਪਤਾ ਕੀਤਾ ਜਾ ਰਿਹਾ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਹਨ। ਪਰ ਕਿਸੇ ਨੂੰ ਗੋਲੀ ਲੱਗੀ ਹੈ ਜਾਂ ਨਹੀਂ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ। ਜਦੋਂਕਿ ਘਟਨਾ ਸਥਾਨ ਨੇੜੇ ਜਿਥੇ ਸੀਸੀਟੀਵੀ ਕੈਮਰਾ ਲੱਗਾ ਹੈ, ਉਸ ਜਗ੍ਹਾ ਵਾਲੇ ਵਾਂ ਤਾਰਾ ਸਿੰਘ ਪਿੰਡ ਰਹਿੰਦੇ ਹਨ। ਜਿਨ੍ਹਾਂ ਕੋਲੋਂ ਐਤਵਾਰ ਨੂੰ ਸੀਸੀਟੀਵੀ ਫੁਟੇਜ਼ ਲੈਣ ਉਪਰੰਤ ਦੋਵਾਂ ਧਿਰਾਂ ਦੀ ਪਛਾਣ ਕਰ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।