ਕਾਰ ਸਵਾਰ ਲੁਟੇਰਿਆਂ ਨੇ ਦੋ ਔਰਤਾਂ ਕੋਲੋਂ ਨਕਦੀ ਤੇ ਮੋਬਾਈਲ ਫੋਨ ਖੋਹੇ
ਕਾਰ ਦੀ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਤੇ ਕਾਰ ਦੇ ਪਿੱਛੇ ਕਿਸਾਨੀ ਲੋਗੋ ਲੱਗਾ ਹੋਇਆ ਸੀ।
Publish Date: Sat, 17 Jan 2026 07:41 PM (IST)
Updated Date: Sun, 18 Jan 2026 04:16 AM (IST)
ਨਰਿੰਦਰ ਸਿੰਘ ਦੋਦੇ•,ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਸਥਾਨਕ ਇਕ ਇਲਾਕੇ ’ਚ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਰਾਹ ਪੁੱਛਣ ਦੇ ਬਹਾਨੇ ਪੈਦਲ ਜਾ ਰਹੀਆਂ ਦੋ ਔਰਤਾਂ ਕੋਲੋਂ ਨਕਦੀ ਤੇ ਮੋਬਾਈਲ ਫੋਨ ਖੋਹ ਲਏ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਲੁਟੇਰੇ ਫ਼ਰਾਰ ਹੋਣ ’ਚ ਵੀ ਸਫਲ ਹੋ ਗਏ। ਦਿਨ ਵੇਲੇ ਵਾਪਰੀ ਉਕਤ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਹੈ। ਇਸ ਸਬੰਧੀ ਨਿਸ਼ਾਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਦੋਦੇ ਨੇ ਦੱਸਿਆ ਕਿ ਉਸ ਦੀ ਪਤਨੀ ਦਵਿੰਦਰ ਕੌਰ ਤੇ ਭਰਜਾਈ ਸੰਦੀਪ ਕੌਰ ਪਤਨੀ ਸਤਨਾਮ ਸਿੰਘ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਜਦੋਂ ਨਹਿਰ ਦੋਦੇ ਪੁਲ਼ ਤੋਂ ਬੱਸ ਤੋਂ ਉੱਤਰ ਕੇ ਘਰ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇਕ ਚਿੱਟੇ ਰੰਗ ਦੀ ਸਵਿਫਟ ਡਿਜਾਈਰ ਕਾਰ ’ਚੋਂ ਤਿੰਨ ਵਿਅਕਤੀ ਉੱਤਰ ਕੇ ਆਏ। ਉਕਤ ਲੋਕਾਂ ਦੇ ਹੱਥਾਂ ’ਚ ਕਿਰਚ ਤੇ ਤੇਜ਼ਧਾਰ ਹਥਿਆਰ ਸਨ। ਰਾਹ ਪੁੱਛਣ ਦੇ ਬਹਾਨੇ ਦੋਵਾਂ ਔਰਤਾਂ ਕੋਲੋਂ ਉਨ੍ਹਾਂ ਨੇ ਸੈਮਸੰਗ ਦੇ ਫੋਨ, ਦੋ ਹਜ਼ਾਰ ਦੀ ਨਕਦੀ ਤੇ ਬੈਗ ਖੋਹ ਲਏ ਤੇ ਕਾਰ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਕਾਰ ਦੀ ਕੋਈ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਤੇ ਕਾਰ ਦੇ ਪਿੱਛੇ ਕਿਸਾਨੀ ਲੋਗੋ ਲੱਗਾ ਹੋਇਆ ਸੀ।