BSF ਦੀ ਵੱਡੀ ਕਾਰਵਾਈ: ਪਾਕਿਸਤਾਨੀ ਡ੍ਰੋਨ ਨੇ ਸਰਹੱਦ 'ਤੇ ਸੁੱਟੀ ਅਫੀਮ, ਜਵਾਨਾਂ ਨੇ ਮੁਸਤੈਦੀ ਨਾਲ ਬਰਾਮਦ ਕੀਤੀ ਖੇਪ
ਸਰਹੱਦੀ ਕਸਬਾ ਖਾਲੜਾ ਦੇ ਖੇਤਾਂ ਵਿਚ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਦੇ ਜਵਾਨਾਂ ਸਮੇਤ ਸਾਂਝਾ ਤਲਾਸ਼ੀ ਅਭਿਆਨ ਚਲਾ ਕੇ ਬਰਾਮਦ ਕੀਤੀ ਹੈ। ਇਹ ਬਰਾਮਦਗੀ ਐਂਟੀ ਡ੍ਰੋਨ ਸਿਸਟਮ ਵੱਲੋਂ ਦਰਜ ਕੀਤੀ ਗਈ ਡ੍ਰੋਨ ਗਤੀਵਿਧੀ ਦੇ ਚੱਲਦਿਆਂ ਹੋਈ। ਜਿਸ ਸਬੰਧੀ ਥਾਣਾ ਖਾਲੜਾ ’ਚ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Publish Date: Thu, 29 Jan 2026 02:44 PM (IST)
Updated Date: Thu, 29 Jan 2026 02:47 PM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ - ਸਰਹੱਦੀ ਕਸਬਾ ਖਾਲੜਾ ਦੇ ਖੇਤਾਂ ਵਿਚ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਥਾਣਾ ਖਾਲੜਾ ਦੀ ਪੁਲਿਸ ਨੇ ਬੀਐੱਸਐੱਫ ਦੇ ਜਵਾਨਾਂ ਸਮੇਤ ਸਾਂਝਾ ਤਲਾਸ਼ੀ ਅਭਿਆਨ ਚਲਾ ਕੇ ਬਰਾਮਦ ਕੀਤੀ ਹੈ। ਇਹ ਬਰਾਮਦਗੀ ਐਂਟੀ ਡ੍ਰੋਨ ਸਿਸਟਮ ਵੱਲੋਂ ਦਰਜ ਕੀਤੀ ਗਈ ਡ੍ਰੋਨ ਗਤੀਵਿਧੀ ਦੇ ਚੱਲਦਿਆਂ ਹੋਈ। ਜਿਸ ਸਬੰਧੀ ਥਾਣਾ ਖਾਲੜਾ ’ਚ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਂਟੀ ਡ੍ਰੋਨ ਸਿਸਟਮ ’ਚ ਡ੍ਰੋਨ ਗਤੀਵਿਧੀ ਰਿਕਾਰਡ ਹੋਈ ਸੀ। ਜਿਸਦੇ ਅਧਾਰ ’ਤੇ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰਕ ਸਾਹਿਬ ਸਿੰਘ ਨੇ ਖਾਲੜਾ ਪੋਸਟ ’ਤੇ ਤਾਇਨਾਤ ਬੀਐੱਸਐੱਫ ਦੀ 115 ਬਟਾਲੀਅਨ ਦੇ ਕੰਪਨੀ ਕ ਮਾਂਡਰ ਸੰਜੇ ਕੁਮਾਰ ਸ਼ਰਮਾ ਨੂੰ ਸੂਚਿਤ ਕੀਤਾ। ਜਦੋਂ ਦੋਵਾਂ ਫੋਰਸਾਂ ਨੇ ਰਡਾਰ ’ਤੇ ਆਏ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਤਾਂ ਪਿੰਡ ਖਾਲੜਾ ਦੀ ਪੰਚਾਇਤੀ ਜਮੀਨ ਜੋ ਹਰਜਿੰਦਰ ਸਿੰਘ ਪੁੱਤਰ ਪਿੱਪਪਲ ਸਿੰਘ ਨੇ ਠੇਕੇ ’ਤੇ ਲਈ ਹੋਈ ਹੈ, ਵਿੱਚੋਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਾਂਚ ਕਰਨ ਤੇ ਪੈਕਟ ਵਿੱਚੋਂ 700 ਗ੍ਰਾਮ ਅਫੀਮ ਮਿਲੀ।