ਸਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਪੱਟੀ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਭੁੱਲਰ ਨੇ ਸ਼ਮੂਲੀਅਤ ਕੀਤੀ। ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵਕ ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜੋਰਟ ਨੇ ਅਦਾ ਕੀਤੀ। ਇਨਾਂ੍ਹ ਤੋਂ ਇਲਾਵਾ ਦੀਪਕ ਕੁਮਾਰ ਵੇਰਕਾ ਸੀਨੀਅਰ ਉਪ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ, ਠੇਕੇਦਾਰ ਚੰਦਨ ਭਾਰਦਵਾਜ ਪ੍ਰਧਾਨ ਸਨਾਤਨ ਮੱਠ ਸੇਵਾ ਸੰਮਤੀ ਪੱਟੀ, ਅਸ਼ੋਕ ਬਜਾਜ ਸ਼ਾਮਲ ਹੋਏ। ਆਦਿ ਧਰਮ ਸਮਾਜ ਵੱਲੋਂ ਦਿਲਬਾਗ, ਦੇਵੰਤਕ ਹੁਸ਼ਿਆਰਪੁਰ ਵਾਲਿਆਂ ਨੇ ਹਾਜ਼ਰੀ ਭਰੀ। ਮੰਦਰ ਵਿਖੇ ਪੂਜਾ-ਅਰਚਨਾ ਕਰਨ ਤੋਂ ਬਾਅਦ ਸ਼ੋਭਾ ਯਾਤਰਾ ਸ਼ਹਿਰ ਵਿਖੇ ਪੁੱਜੀ ਜਿਥੇ ਸ਼ਹਿਰ ਨਿਵਾਸੀਆਂ ਵੱਲੋਂ ਸੋਭਾ ਯਾਤਰਾ ਦਾ

ਬੱਲੂ ਮਹਿਤਾ, ਪੱਟੀ
ਸਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਪੱਟੀ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਭੁੱਲਰ ਨੇ ਸ਼ਮੂਲੀਅਤ ਕੀਤੀ। ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵਕ ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜੋਰਟ ਨੇ ਅਦਾ ਕੀਤੀ। ਇਨਾਂ੍ਹ ਤੋਂ ਇਲਾਵਾ ਦੀਪਕ ਕੁਮਾਰ ਵੇਰਕਾ ਸੀਨੀਅਰ ਉਪ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ, ਠੇਕੇਦਾਰ ਚੰਦਨ ਭਾਰਦਵਾਜ ਪ੍ਰਧਾਨ ਸਨਾਤਨ ਮੱਠ ਸੇਵਾ ਸੰਮਤੀ ਪੱਟੀ, ਅਸ਼ੋਕ ਬਜਾਜ ਸ਼ਾਮਲ ਹੋਏ। ਆਦਿ ਧਰਮ ਸਮਾਜ ਵੱਲੋਂ ਦਿਲਬਾਗ, ਦੇਵੰਤਕ ਹੁਸ਼ਿਆਰਪੁਰ ਵਾਲਿਆਂ ਨੇ ਹਾਜ਼ਰੀ ਭਰੀ। ਮੰਦਰ ਵਿਖੇ ਪੂਜਾ-ਅਰਚਨਾ ਕਰਨ ਤੋਂ ਬਾਅਦ ਸ਼ੋਭਾ ਯਾਤਰਾ ਸ਼ਹਿਰ ਵਿਖੇ ਪੁੱਜੀ ਜਿਥੇ ਸ਼ਹਿਰ ਨਿਵਾਸੀਆਂ ਵੱਲੋਂ ਸੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸਾਰੇ ਰਸਤੇ ਭਗਵਾਨ ਵਾਲਮੀਕਿ ਜੀ ਦੇ ਪੈਰੋਕਾਰ ਸੰਗੀਤ ਦੀ ਧੁੰਨ 'ਤੇ ਨੱਚਦੇ-ਝੂਮਦੇ ਤੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਨੇ ਸਮੂਹ ਵਾਲਮੀਕਿ ਭਾੲਚਾਰੇ ਦੇ ਲੋਕਾਂ ਨੂੰ ਸਿ੍ਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਬ੍ਹਮ ਗਿਆਨੀ ਸਨ, ਜਿਨਾਂ੍ਹ ਨੇ ਰਾਮਾਇਣ ਦੀ ਰਚਨਾ ਕੀਤੀ। ਸਾਨੂੰ ਭਗਵਾਨ ਵਾਲਮੀਕਿ ਵੱਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਸਮੇਂ ਤੋਂ ਪਹਿਲਾ ਹੀ ਰਾਮਾਇਣ ਲਿਖ ਕੇ ਸਾਨੂੰ ਸਾਰਿਆਂ ਨੂੰ ਇਕ-ਦੂਜੇ ਨਾਲ ਭਾਈਚਾਰਕ ਸਾਂਝ ਤੇ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ। ਸਾਨੂੰ ਸਾਰਿਆਂ ਨੂੰ ਉੱਚ ਸਿੱਖਿਆ ਪ੍ਰਰਾਪਤ ਕਰਨੀ ਚਾਹੀਦੀ ਹੈ, ਕਿਉਂਕਿ ਪੜਿ੍ਹਆ-ਲਿਖਿਆ ਵਿਅਕਤੀ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ। ਭਗਵਾਨ ਵਾਲਮੀਕਿ ਜੀ ਨੇ ਉਨਾਂ੍ਹ ਸਮਿਆਂ 'ਚ ਸੁਨੇਹਾ ਦਿੱਤਾ ਜਦੋਂ ਕਿਸੇ ਨੂੰ ਬਹੁਤਾ ਗਿਆਨ ਨਹੀਂ ਸੀ।
ਇਸ ਮੌਕੇ ਸਮਾਜ ਸੇਵਕ ਭੁਪਿੰਦਰ ਸਿੰਘ ਮਿੰਟੂ ਮਾਹੀ ਨੇ ਸਮੁੱਚੇ ਵਾਲਮੀਕਿ ਸਮਾਜ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੱਟੀ ਸ਼ਹਿਰ 'ਚ ਲੋਕ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹਨ। ਇਸ ਮੌਕੇ ਭਗਵਾਨ ਵਾਲਮੀਕਿ ਕੇਂਦਰੀ ਮੰਦਿਰ ਪੱਟੀ ਦੇ ਪ੍ਰਧਾਨ ਸ਼ਕਤੀ ਸੰਧੂ ਨੇ ਦੱਸਿਆ ਕਿ 9 ਅਕਤੂਬਰ ਨੂੰ ਸਿ੍ਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਵਾਲੇ ਦਿਨ ਮੰਦਿਰ ਵਿਖੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਿੰ੍ਸੀਪਲ ਰਜਿੰਦਰ ਸ਼ਰਮਾ ਸ਼ਿਰਕਤ ਕਰਨਗੇ। ਝੰਡੇ ਦੀ ਰਸਮ ਐੱਮਡੀ ਰਾਜੇਸ਼ ਭਾਰਦਵਾਜ ਅਦਾ ਕਰਨਗੇ। ਇਸ ਮੌਕੇ ਭਜਨ ਗਾਇਕ ਰਾਜੇਸ਼ ਸੰਧੂ ਅਤੇ ਰਾਜੇਸ਼ ਜੂਨੀਅਰ ਮਹਿਮਾ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ। ਦੇਰ ਸ਼ਾਮ ਨੂੰ ਸ਼ੋਭਾ-ਯਾਤਰਾ ਪੱਟੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਗਲੀਆਂ-ਮੁਹੱਲਿਆਂ ਵਿਚੋਂ ਹੁੰਦੀ ਹੋਈ ਭਗਵਾਨ ਵਾਲਮੀਕਿ ਕੇਂਦਰੀ ਮੰਦਿਰ ਪੱਟੀ ਪੁੱਜੀ।
ਇਸ ਸ਼ੋਭਾ ਯਾਤਰਾ ਵਿਚ ਹਰਿਦੁਆਰ ਤੋਂ ਸਪੈਸ਼ਲ ਬੈਂਡ ਵਾਜੇ ਵਾਲੇ ਪਹੁੰਚੇ ਜਿਨਾਂ੍ਹ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਬਾਬਾ ਨਿੰਦਰ ਸੇਵਾਦਾਰ, ਲਖਬੀਰ ਸੰਧੂ ਚੇਅਰਮੈਂਨ, ਗੁਲਸ਼ਨ ਕੁਮਾਰ, ਵੈਦ ਪ੍ਰਕਾਸ਼, ਬਲਵੰਤ ਰਾਏ ਪ੍ਰਧਾਨ, ਮੁਕੱਦਰ ਮੱਟੂ, ਜਤਿੰਦਰ ਕੁਮਾਰ ਜੇਕੇ, ਰਾਜੇਸ਼ ਯੂਨੀਅਰ, ਮਾਸਟਰ ਸੰਜੀਵ ਕੁਮਾਰ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਅਸ਼ੋਕ ਬਜਾਜ, ਜਗਦੀਪ ਪੇਂਟਰ, ਸੰਜੀਵ ਕੁਮਾਰ ਬਧਵਾਰ, ਅਮਿੱਤ ਪੁਰੀ, ਹਨੀ ਸੂਦ, ਜਗਮੋਹਨ ਮਨਚੰਦਾ, ਬਲਵੰਤ ਰਾਏ ਉੱਪਲ, ਗੁਰਪਿੰਦਰ ਸਿੰਘ ਉੱਪਲ, ਦਿਲਬਾਗ ਸਿੰਘ ਪੀਏ, ਮਨਜਿੰਦਰ ਸਿੰਘ ਦਾਸੂਵਾਲ, ਬਲਵੰਤ ਰਾਏ, ਸੁਰਿੰਦਰ ਕੁਮਾਰ ਜੂਲੀ ਪ੍ਰਧਾਨ ਵਾਲਮੀਕਿ ਸੰਗੀਤ ਕਲੱਬ, ਕੁਲਵੰਤ ਸਿੰਘ ਕਲਸੀ, ਰਾਜੇਸ਼ ਸੱਭਰਵਾਲ ਸਮੇਤ ਵੱਡੀ ਗਿਣਤੀ ਵਿਚ ਵਾਲਮੀਕਿ ਭਾਈਚਾਰੇ ਨਾਲ ਸਬੰਧਿਤ ਸ਼ਹਿਰ ਵਾਸੀ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਸ਼ਕਤੀ ਸੰਧੂ ਤੇ ਮੰਦਰ ਕਮੇਟੀ ਦੇ ਸਮੂਹ ਪ੍ਰਬੰਧਕਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ, ਭੁਪਿੰਦਰ ਸਿੰਘ ਮਿੰਟੂ ਮਾਹੀ ਅਤੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।