ਸੈਂਟਰਲ ਕਾਨਵੈਂਟ ਸਕੂਲ ਪੱਟੀ ’ਚ ਸਰਵਾਈਕਲ ਕੈਂਸਰ ’ਤੇ ਕਰਵਾਇਆ ਜਾਗਰੂਕਤਾ ਭਰਪੂਰ ਲੈਕਚਰ
ਡਾ. ਮਰਿਦੁਲਾ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਤੇ ਸਟਾਫ ਨੇ ਡਾਕਟਰ ਪ੍ਰੀਤੀ ਤ੍ਰੇਰਨ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ
Publish Date: Wed, 03 Dec 2025 06:53 PM (IST)
Updated Date: Thu, 04 Dec 2025 04:06 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਅੱਜ ਦੇ ਯੁੱਗ ’ਚ ਵੱਧ ਰਹੇ ਕੈਂਸਰ ਵਰਗੀ ਬੀਮਾਰੀ ਦੇ ਪ੍ਰਕੋਪ ਤੋਂ ਸਾਡੇ ਦੇਸ਼ ਦੀਆਂ ਸਰਕਾਰਾਂ ਤੇ ਆਮ ਲੋਕ ਵੀ ਬੁਰੀ ਤਰ੍ਹਾਂ ਚਿੰਤਤ ਹੋ ਰਹੇ ਹਨ। ਇਸ ਚਿੰਤਾ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਮੁੱਚੀ ਮੈਨੇਜਮੈਟ ਨੇ ਮੈਨੇਜਿੰਗ ਡਾਇਰੈਕਟਰ ਕਮ ਡਾਕਕਟਰ ਮਰਿਦੁਲਾ ਭਾਰਦਵਾਜ ਦੀ ਯੋਗ ਅਗਵਾਈ ਹੇਠ ਸਕੂਲ ’ਚ ਜਮਾਤ 9 ਵੀਂ ਤੋਂ 12 ਵੀ ਤੱਕ ਪੜ੍ਹ ਰਹੇ ਵਿਦਿਆਰਥੀਆਂ ਖਾਸ ਕਰ ਕੇ ਲੜਕੀਆਂ ਨੂੰ ਸੁਚੇਤ ਅਤੇ ਜਾਣੂ ਕਰਵਾਉਣ ਹਿੱਤ ਇਕ ਔਰਤ ਰੋਗਾਂ ਦੇ ਮਾਹਿਰ ਤੇ ਪੱਟੀ ਦੀ ਪ੍ਰਸਿੱਧੀ ਪ੍ਰਾਪਤ ਡਾਕਟਰ ਪ੍ਰੀਤੀ ਤ੍ਰੇਰਨ ਨਰਸਿੰਗ ਹੋਮ ਪੱਟੀ ਨੇ ਇਸ ਕੈਸਰ ਵਰਗੀ ਭਿਆਨਕ ਬੀਮਾਰੀ ਬਾਰੇ ਜੋ ਕਿ ਔਰਤ ਰੋਗਾਂ ਦੇ ਮਾਹਿਰ ਡਾਕਟਰ ਹਨ ਕੇ ਹਿਊਮਨ ਪੈਪੀਲੋਮਾ ਵਾਇਰਸ ਬਾਰੇ ਵਿਸਥਾਰਪੂਰਵਕ ਦੱਸਦੇ ਹੋਏ ਦੱਸਿਆ ਕਿ ਕਿਵੇਂ ਇਹ ਵਾਇਰਸ ਪ੍ਰਜਨਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਕੇ ਔਰਤਾਂ ਦੀ ਬੱਚੇਦਾਨੀ ’ਚ ਕੈਂਸਰ ਦਾ ਕਾਰਨ ਬਣਦਾ ਹੈ ਤੇ ਇਨਸਾਨ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਖ਼ਤਮ ਕਰ ਦਿੰਦਾ ਹੈ। ਉਨ੍ਹਾਂ ਇਸ ਵਾਇਰਸ ਤੇ ਇਸ ਦੇ ਪ੍ਰਭਾਵ ਬਾਰੇ ਦੱਸਦੇ ਹੋਏ ਇਹ ਵੀ ਦੱਸਿਆ ਤੇ ਸੁਚੇਤ ਕੀਤਾ ਕਿ ਕਿਸੇ ਨੂੰ ਵੀ ਕਿਸੇ ਦੂਸਰੇ ਨਾਲ ਅਸੁਰੱਖਿਅਤ ਯੋਨ ਸਬੰਧ ਨਹੀਂ ਬਣਾਉਣੇ ਚਾਹੀਦੇ ਤੇ ਨਸ਼ੇ ਦੀ ਲਤ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 9 ਸਾਲ ਦੀ ਉਮਰ ਤੋਂ 45 ਸਾਲ ਤੱਕ ਦੀ ਉਮਰ ਤੱਕ ਵੈਕਸੀਨੇਸ਼ਨ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਅੰਤ ’ਚ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਤੇ ਸਟਾਫ ਨੇ ਡਾਕਟਰ ਪ੍ਰੀਤੀ ਤ੍ਰੇਰਨ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਚੇਅਰਮੈਨ ਡਾ.ਰਾਜ਼ੇਸ਼ ਭਾਰਦਵਾਜ ਤੇ ਡਾਇਰੈਕਟਰ ਸਤਿਅਮ ਭਾਰਦਵਾਜ ਜੀ ਨੇ ਡਾ. ਪ੍ਰੀਤੀ ਤ੍ਰੇਰਨ ਦਾ ਧੰਨਵਾਦ ਕੀਤਾ ਤੇ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਜੀ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ।