ਤਰਨਤਾਰਨ ’ਚ ਸੀਐੱਮਈ ਅੱਜ
ਫੋਰਟਿਸ ਹਸਪਤਾਲ ਵੱਲੋਂ ਤਰਨਤਾਰਨ ’ਚ ਸੀਐੱਮਈ ਅੱਜ
Publish Date: Fri, 12 Dec 2025 04:20 PM (IST)
Updated Date: Fri, 12 Dec 2025 04:21 PM (IST)
ਪੱਤਰ ਪ੍ਰੇਰਕ •ਪੰਜਾਬੀ ਜਾਗਰਣ, ਤਰਨਤਾਰਨ ਅੰਮ੍ਰਿਤਸਰ ਦੇ ਫੋਰਸਿਟਸ ਐਸਕਾਰਟ ਹਸਪਤਾਲ ਵੱਲੋਂ ਤਰਨਤਾਰਨ ਦੇ ਬੀਐੱਮਐੱਸ ਡਾਕਟਰਾਂ ਨਾਲ ਸ਼ਨਿੱਚਰਵਾਰ ਸ਼ਾਮ ਨੂੰ ਕੰਟੀਨਿਊ ਮੈਡੀਕਲ ਐਜੂਕੇਸ਼ਨ ‘ਸੀਐੱਮਈ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਗੈਸਟਰੋ ਅਤੇ ਜਿਗਰ ਦੀਆਂ ਬਿਮਾਰੀਆਂ ਸਬੰਧੀ ਲੈਕਚਰ ਹੋਣਗੇ। ਤਰਨਤਾਰਨ ਬੀਐੱਮਐੱਸ ਡਾਕਟਰ ਐਸੋਸੀਏਸ਼ਨ ਦੇ ਡਾ. ਪਰਮਜੀਤ ਸਿੰਘ ਚੁੱਘ ਨੇ ਦੱਸਿਆ ਕਿ ਸ਼ਾਮ 7 ਵਜੇ ਇਹ ਸੀਐੱਮਈ ਹੋਵੇਗੀ। ਜਿਸ ਵਿਚ ਫੋਰਟਿਸ ਐਸਕਾਰਟ ਹਸਪਤਾਲ ਤੋਂ ਡਾ. ਅਸੀਮ ਵਤਸ ਐਸੋਸੀਏਟ ਡਾਇਰੈਕਟਰ ਗੈਸਟਰੋਲੋਜੀ ਗੈਸਟਰੋ ਅਤੇ ਲਿਵਰ ਡਿਸਆਰਡਰ ਉੱਪਰ ਲੈਕਚਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਸੈਮੀਨਾਰ ਵਿਚ ਐਸੋਸੀਏਸ਼ਨ ਨਾਲ ਜੁੜੇ ਸਥਾਨਕ ਡਾਕਟਰ ਹਿੱਸਾ ਲੈਣਗੇ।