ਨਸ਼ੇ ਦਾ ਟੀਕਾ ਲਗਾਉਣ ਨਾਲ ਪਿੰਡ ਸਭਰਾ ਵਾਸੀ ਦੀ ਮੌਤ
ਨਸ਼ੇ ਦਾ ਟੀਕਾ ਲਗਾਉਣ ਨਾਲ ਪਿੰਡ ਸਭਰਾ ਦੇ ਨੌਜਵਾਨ ਦੀ ਮੌਤ
Publish Date: Fri, 30 Jan 2026 09:07 PM (IST)
Updated Date: Sat, 31 Jan 2026 04:14 AM (IST)
ਕੈਪਸ਼ਨ- ਮ੍ਰਿਤਕ ਰਵੀ ਸਿੰਘ ਦੀ ਪੁਰਾਣੀ ਤਸਵੀਰ। ਕੇਪੀ ਗਿੱਲ, •ਪੰਜਾਬੀ ਜਾਗਰਣ, ਕੈਰੋਂ : ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਵੀ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸਭਰਾ ਨੇ ਘਰ ’ਚ ਹੀ ਬਾਥਰੂਮ ਅੰਦਰ ਖ਼ੁਦ ਨੂੰ ਨਸ਼ੇ ਦਾ ਟੀਕਾ ਲਗਾਇਆ ਤੇ ਨਸ਼ੇ ਦੀ ਇਸ ਡੋਜ਼ ਨੇ ਉਸ ਦੀ ਜੀਵਨ ਲੀਲ੍ਹਾ ਸਮਾਪਤ ਕਰ ਦਿੱਤੀ। ਜਦੋਂ ਉਹ ਬਾਥਰੂਮ ਵਿਚੋਂ ਕਾਫੀ ਦੇਰ ਬਾਹਰ ਨਾ ਆਇਆ ਤਾਂ ਪਰਿਵਾਰ ਨੂੰ ਸ਼ੰਕਾ ਹੋਈ। ਜਿਸ ਤੋਂ ਬਾਅਦ ਪਰਿਵਾਰ ਨੇ ਬਾਥਰੂਮ ਨੂੰ ਚੈੱਕ ਕੀਤਾ ਤਾਂ ਰਵੀ ਸਿੰਘ ਮ੍ਰਿਤਕ ਹਾਲਤ ਵਿਚ ਮਿਲਿਆ। ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਨਾਲ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ ਪਰ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਨੇ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।