ਸੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ’ਤੇ ਕੇਸ ਦਰਜ
ਸ਼ੋਸ਼ਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ’ਤੇ ਕੇਸ ਦਰਜ
Publish Date: Fri, 30 Jan 2026 07:10 PM (IST)
Updated Date: Fri, 30 Jan 2026 07:13 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ : ਸੋਸ਼ਲ ਮੀਡੀਆ ਉੱਪਰ ਅਸਲੇ ਨਾਲ ਪੋਸਟਾਂ ਪਾ ਕੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਜਿਸ ਦੀ ਪਛਾਣ ਗੁਰਲਾਲ ਸਿੰਘ ਭੁੱਲਰ ਵਾਸੀ ਸੀਤੋ ਨੌ ਅਬਾਦ ਵਜੋਂ ਹੋਈ ਹੈ। ਜਦੋਂਕਿ ਇਸ ਕੇਸ ਵਿਚ ਪੰਜ ਹੋਰ ਅਣਪਛਾਤੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅੱਡਾ ਦੁੱਬਲੀ ਵਿਖੇ ਮੌਜੂਦ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਸੋਸ਼ਲ ਮੀਡੀਆ ’ਤੇ ਬਣੀ ਇੰਸਟਾਗ੍ਰਾਮ ਆਈਡੀ ’ਤੇ ਗੁਰਲਾਲ ਸਿੰਘ ਭੁੱਲਰ ਆਪਣੇ ਹੱਥ ਵਿਚ 12 ਬੋਰ ਤੇ 315 ਬੋਰ ਦੀਆਂ ਰਾਈਫਲਾਂ ਫੜ ਕੇ ਵੀਡੀਓ ਪਾ ਕੇ ਹਥਿਆਰਾਂ ਦਾ ਪ੍ਰਦਰਸ਼ਨ ਕਰਦਿਆਂ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈਡੀ ਚੈੱਕ ਕਰਨ ’ਤੇ ਉਕਤ ਪੋਸਟ ਵਿਚ ਕੁਝ ਹੋਰ ਲੋਕ ਵੀ ਹਥਿਆਰ ਫੜੀ ਦਿਖਾਈ ਦਿੱਤੇ ਹਨ। ਜਿਸ ਕਾਰਨ ਗੁਰਲਾਲ ਸਿੰਘ ਸਮੇਤ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।