ਇੰਸਟਾਗ੍ਰਾਮ ਆਈਡੀ ’ਤੇ ਹਥਿਆਰਾਂ ਦੀ ਵੀਡੀਓ ਪਾਉਣ ਵਾਲਾ ਨਾਮਜ਼ਦ
ਇੰਸਟਾਗ੍ਰਾਮ ਆਈਡੀ ’ਤੇ ਹਥਿਆਰਾਂ ਦੀ ਵੀਡੀਓ ਪਾਉਣ ਵਾਲਾ ਨਾਮਜ਼ਦ
Publish Date: Fri, 23 Jan 2026 08:14 PM (IST)
Updated Date: Sat, 24 Jan 2026 04:16 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਭਿੱਖੀਵਿੰਡ : ਇੰਸਟਾਗ੍ਰਾਮ ਆਈਡੀ ’ਤੇ ਹਥਿਆਰਾਂ ਨਾਲ ਵੀਡੀਓ ਤੇ ਫੋਟੋਆਂ ਪਾਉਣ ਦੇ ਕਥਿਤ ਦੋਸ਼ ਹੇਠ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਇੰਸਟਾਗ੍ਰਾਮ ’ਤੇ ਬੁੱਟ ਭਿੱਖੀਵਿੰਡ ਨਾਂ ਦੀ ਆਈਡੀ ਬਣਾ ਕੇ ਮਨਬੀਰ ਸਿੰਘ ਬੁੱਟਰ ਪੁੱਤਰ ਬਲਦੇਵ ਸਿੰਘ ਵਾਸੀ ਭਿੱਖੀਵਿੰਡ ਜੋ ਹੁਣ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਖੇ ਰਹਿੰਦਾ ਹੈ, ਨੇ ਆਪਣੀ ਆਈਡੀ ’ਤੇ ਵੀਡੀਓ ਅਤੇ ਫੋਟੋਆਂ ਪਾ ਕੇ ਅਸਲੇ ਦੀ ਨੁਮਾਇਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਨਬੀਰ ਸਿੰਘ ਬੁੱਟਰ ਵਿਰੁੱਧ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।