ਵਿਦੇਸ਼ੋਂ ਪਰਤੇ ਸਾਲੇ ਨੂੰ ਏਅਰਪੋਰਟ ਤੋਂ ਲਿਆ ਰਹੇ ਜੀਜੇ ਦੀ ਹਾਦਸੇ ’ਚ ਮੌਤ
ਵਿਦੇਸ਼ ਤੋਂ ਪਰਤੇ ਸਾਲੇ ਨੂੰ ਏਅਰ ਪੋਰਟ ਤੋਂ ਲਿਆ ਰਹੇ ਜੀਜੇ ਦੀ ਹਾਦਸੇ ’ਚ ਮੌਤ
Publish Date: Sat, 17 Jan 2026 08:15 PM (IST)
Updated Date: Sun, 18 Jan 2026 04:19 AM (IST)

ਕੈਪਸ਼ਨ- ਮ੍ਰਿਤਕ ਵਰਿੰਦਰ ਸਿੰਘ ਦੀ ਫਾਈਲ ਫੋਟੋ। ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਦੁਬਈ ਤੋਂ ਪਰਤੇ ਸਾਲੇ ਨੂੰ ਹਵਾਈ ਅੱਡੇ ਤੋਂ ਲੈ ਕੇ ਉਸ ਦੇ ਘਰ ਛੱਡਣ ਜਾ ਰਹੇ ਕਾਰ ਸਵਾਰ ਵਿਅਕਤੀ ਦੀ ਸਥਾਨਕ ਸ਼ੇਰੋਂ-ਜਾਮਾਰਾਏ ਸੜਕ ’ਤੇ ਪੈਂਦੇ ਪਿੰਡ ਡੁੱਗਰੀ ਕੋਲ ਹਾਦਸੇ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖ਼ਤ ਨਾਲ ਜਾ ਟਕਰਾਈ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ (32) ਵਾਸੀ ਭਾਈਲੱਧੂ ਲੰਘੀ ਰਾਤ ਦੁਬਈ ਤੋਂ ਆਏ ਆਪਣੇ ਸਾਲੇ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲੈ ਕੇ ਲੰਘੀ ਦੇਰ ਸ਼ਾਮ ਨਿਕਲਿਆ ਸੀ। ਕਾਰ ਵਿਚ ਸਾਲਾ ਅੰਮ੍ਰਿਤਪਾਲ ਸਿੰਘ ਤੇ ਉਸਦਾ ਵੱਡਾ ਭਰਾ ਵੀ ਸਵਾਰ ਸੀ। ਵਰਿੰਦਰ ਸਿੰਘ ਆਪਣੇ ਸਾਲੇ ਨੂੰ ਉਸ ਦੇ ਪਿੰਡ ਤੁੜ ਛੱਡਣ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਸ਼ੇਰੋਂ-ਜਾਮਾਰਾਏ ਮਾਰਗ ’ਤੇ ਪੈਂਦੇ ਪਿੰਡ ਡੁੱਗਰੀ ਕੋਲ ਪੁੱਜਾ ਤਾਂ ਅਚਾਨਕ ਕਾਰ ਦਾ ਸੰਤੁਲਣ ਵਿਗੜ ਗਿਆ ਤੇ ਕਾਰ ਦਰੱਖਤ ਨਾਲ ਜਾ ਟਕਰਾਈ। ਗੰਭੀਰ ਜ਼ਖ਼ਮੀ ਹੋਏ ਵਰਿੰਦਰ ਸਿੰਘ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ’ਚ ਅੰਮ੍ਰਿਤਪਾਲ ਤੇ ਉਸ ਦੇ ਭਰਾ ਦੇ ਵੀ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ।