ਮਾਂ ਬੰਗਲਾ ਮੁਖੀ ਧਾਮ ਪੱਟੀ ’ਚ ਧਾਰਮਿਕ ਸਮਾਗਮ ਕਰਵਾਇਆ
ਮਾਂ ਬੰਗਲਾ ਮੁਖੀ ਧਾਮ ਪੱਟੀ ’ਚ ਧਾਰਮਿਕ ਸਮਾਗਮ ਆਯੋਜਿਤ
Publish Date: Fri, 16 Jan 2026 05:03 PM (IST)
Updated Date: Fri, 16 Jan 2026 05:03 PM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਮਾਘ ਮਹੀਨੇ ਦੇ ਪਹਿਲੇ ਜੇਠੇ ਵੀਰਵਾਰ ਨੂੰ ਮਾਂ ਬਗਲਾ ਮੁਖੀ ਦੀ ਚੌਂਕੀ ਕਰਵਾਈ ਗਈ। ਜਿਸ ਵਿਚ ਸੰਗਤਾਂ ਵੱਲੋਂ ਠੰਢ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਮੰਦਿਰ ਵਿਚ ਹਾਜ਼ਰੀ ਭਰੀ ਅਤੇ ਭਜਨ ਗਾਇਕ ਸਤਨਾਮ ਸਹਿਦੇਵ ਅਤੇ ਸਾਥੀਆਂ ਵੱਲੋਂ ਮਾਂ ਬਗਲਾ ਮੁਖੀ ਦੀਆ ਭੇਟਾਂ ਦਾ ਗੁਨਗਾਣ ਕੀਤਾ ਗਿਆ। ਇਸ ਮੌਕੇ ਮਹੰਤ ਰਵੀ ਪੁਰੀ ਨੇ ਕਿਹਾ ਕਿ ਸਨਾਤਨ ਧਰਮ ਵਿਚ ਮਾਘ ਮਹੀਨੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਸ ਨੂੰ ਬਸੰਤ ਰੁੱਤ ਵੀ ਕਿਹਾ ਜਾਂਦਾ ਹੈ ਅਤੇ ਸਨਾਤਨ ਧਰਮ ਦੇ ਚਾਰ ਗ੍ਰੰਥ ਹਨ। ਜਿਨ੍ਹਾਂ ਵਿਚ ਉਸ ਭਗਵਾਨ ਦੀ ਮਹਿਮਾ ਦਾ ਉਚਾਰਨ ਕੀਤਾ ਗਿਆ, ਜਿਨ੍ਹਾਂ ਨੂੰ ਪੜ੍ਹ ਕੇ ਇਨਸਾਨ ਭਗਵਾਨ ਦੀ ਪ੍ਰਾਪਤੀ ਕਰ ਸਕਦਾ ਹੈ। ਆਤਮਿਕ ਕਲਿਆਣ ਲਈ ਸਨਾਤਨ ਧਰਮ ਵਿਚ ਤਿੰਨ ਮਾਰਗ ਹਨ- ਕਰਮ ਮਾਰਗ, ਭਗਤੀ ਮਾਰਗ, ਅਤੇ ਗਿਆਨ ਮਾਰਗ। ਜਿਸ ਵਿਚ ਭਗਵਾਨ ਦੀ ਭਗਤੀ ਲਈ ਪ੍ਰੇਰਿਆ ਗਿਆ ਹੈ। ਇਸ ਮੌਕੇ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਆਚਾਰੀਆ ਅਸ਼ਵਨੀ ਸ਼ਰਮਾ, ਆਚਾਰੀਆ ਸੁਨੀਲ ਸ਼ਰਮਾ, ਆਚਾਰੀਆ ਯਾਦਵਿੰਦਰ ਸ਼ਰਮਾ, ਆਚਾਰੀਆ ਸੰਤੋਸ਼ ਸ਼ਰਮਾ, ਆਚਾਰੀਆ ਸਾਵਣ ਸ਼ਰਮਾ, ਮਨਿੰਦਰ ਸੇਖੋ, ਗੌਰਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ, ਕਰਮ ਸਿੰਘ ਏਆਰ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਮਿਤ ਅਰੋੜਾ, ਲਵਸ਼ ਮਹਿਤਾ, ਸੰਜੀਵ ਕਾਚੀ, ਪਾਲ ਭੰਡਾਰੀ, ਅਨਿਲ ਸੇਠੀ, ਲਲਿਤ ਸੇਠੀ, ਸੋਨੂੰ ਅਰੋੜਾ, ਪਵਨ ਜੈਨ, ਕੁਲਜੀਤ ਸਿੰਘ ਸਰਾਫ਼, ਲਲਿਤ ਸੁਧੀਰ, ਆਦਿ ਹਾਜ਼ਰ ਸਨ।