ਕਹਿਰ ਦੀ ਠੰਢ ਦੇ ਮੌਸਮ ’ਚ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਮਾਪੇ : ਡਾ. ਸੁਪ੍ਰਿਯਾ
ਕੜਾਕੇ ਦੀ ਠੰਢ ਦੇ ਮੌਸਮ ’ਚ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਮਾਪੇ- ਡਾ. ਸੁਪ੍ਰਿਯਾ
Publish Date: Fri, 16 Jan 2026 05:00 PM (IST)
Updated Date: Fri, 16 Jan 2026 05:03 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੈ ਰਹੀ ਭਾਰੀ ਠੰਢ ਕਾਰਨ ਛੋਟੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਮੌਸਮ ਵਿਚ ਵਾਈਰਸ ਤੇ ਬੈਕਟੀਰੀਆ ਬਹੁਤ ਤੇਜ਼ੀ ਨਾਲ ਬੱਚਿਆਂ ’ਤੇ ਹਮਲਾ ਕਰਦੇ ਹਨ। ਜਿਸ ਕਾਰਨ ਬੱਚਿਆਂ ਨੂੰ ਠੰਢ, ਜੁਕਾਮ, ਬੁਖਾਰ, ਨੱਕ ਬੰਦ, ਸਾਹ ਲੈਣ ਵਿਚ ਤਕਲੀਫ, ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ। ਇਹ ਜਾਣਕਾਰੀ ਬੱਚਿਆਂ ਦੇ ਮਾਹਿਰ ਡਾ. ਸੁਪ੍ਰਿਯਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਕੁਝ ਜ਼ਰੂਰੀ ਸਾਵਧਾਨੀਆਂ ਦੱਸਦਿਆਂ ਕਿਹਾ ਕਿ ਬੱਚਿਆਂ ਨੂੰ ਠੰਢ ਵਿਚ ਜ਼ਿਆਦਾ ਕੱਪੜਿਆਂ ਨਾਲ ਨਾ ਲੱਦੋ, ਬੱਚੇ ਦਾ ਸਿਰ, ਪੈਰ ਤੇ ਹੱਥਾਂ ਰਾਹੀਂ ਜ਼ਿਆਦਾ ਠੰਢ ਦੀ ਲਪੇਟ ਵਿਚ ਆਉਂਦੇ ਹਨ, ਇਸ ਲਈ ਬੱਚਿਆਂ ਨੂੰ ਟੋਪੀ, ਗਰਮ ਜੁਰਾਬਾਂ ਤੇ ਦਸਤਾਨੇ ਪਾ ਕੇ ਰੱਖੋਂ, ਬੱਚੇ ਨੂੰ ਸੁਆਉਣ ਤੋਂ ਪਹਿਲਾਂ ਉਸ ਦਾ ਬਿਸਤਰਾ ਗਰਮ ਕਰੋ, ਕਮਰੇ ਵਿਚ ਆਈਲ ਹੀਟਰ ਦਾ ਇਸਤੇਮਾਲ ਕਰਨਾ, ਬੱਚੇ ਨੂੰ ਰੋਜ਼ਾਨਾ ਦੁਪਹਿਰ ਸਮੇਂ 15 ਤੋਂ 20 ਮਿੰਟ ਧੁੱਪ ਵਿਚ ਲੈ ਕੇ ਜਾਓ, ਨਿੱਕੇ ਬੱਚਿਆਂ ਦੀ ਰੋਜ਼ਾਨਾ ਗੁਣਗੁਨੇ ਪਾਣੀ ਨਾਲ ਸਪੋਨਜਿੰਗ ਕੀਤੀ ਜਾਵੇ, ਸਰਦੀ, ਜੁਕਾਮ ਹੋਣ ਤੇ ਬੱਚੇ ਨੂੰ ਸਟੀਮ ਦਿੱਤੀ ਜਾਵੇ ਅਤੇ ਬਿਮਾਰ ਹੋਣ ’ਤੇ ਕੋਈ ਦੇਸੀ ਨੁਸਖਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਜੇਕਰ ਬੱਚੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਤੁਰੰਤ ਡਾਕਟਰ ਪਾਸ ਜਾ ਕੇ ਚੈੱਕਅਪ ਕਰਵਾਇਆ ਜਾਵੇ।