ਸੰਧੂ ਦੇ ਵਿਧਾਇਕ ਬਣਦਿਆਂ ਹੀ ਚੱਲਣ ਲੱਗੀ ਵਿਕਾਸ ਦੀ ਲਹਿਰ : ਲਾਲੀ
ਹਰਮੀਤ ਸਿੰਘ ਸੰਧੂ ਦੇ ਵਿਧਾਇਕ ਬਣਦਿਆਂ ਹੀ ਚੱਲਣ ਲੱਗੀ ਵਿਕਾਸ ਦੀ ਲਹਿਰ- ਲਾਲੀ
Publish Date: Thu, 08 Jan 2026 08:20 PM (IST)
Updated Date: Fri, 09 Jan 2026 04:12 AM (IST)

ਕਿਹਾ- ਸ਼ਹਿਰੀ ਤੇ ਪੇਂਡੂ ਖੇਤਰ ਦੀਆਂ ਸੜਕਾਂ ਦੀ ਬਦਲ ਰਹੀ ਹੈ ਨੁਹਾਰ, ਗਲੀਆਂ ਵੀ ਵਿਕਾਸ ਅਧੀਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਜ਼ਿਮਨੀ ਚੋਣ ’ਚ ਹਰਮੀਤ ਸਿੰਘ ਸੰਧੂ ਦੀ ਜਿੱਤ ਹੁੰਦਿਆਂ ਹੀ ਤਰਨਤਾਰਨ ਹਲਕੇ ਦੇ ਸ਼ਹਿਰ ਤੇ ਪਿੰਡਾਂ ਵਿ’ਚ ਵਿਕਾਸ ਦੀ ਲਹਿਰ ਦਿਖਾਈ ਦੇਣ ਲੱਗੀ ਹੈ। ਅੱਜ ਸੜਕਾਂ ਦੀ ਨੁਹਾਰ ਬਦਲ ਰਹੀ ਹੈ ਤੇ ਗਲੀਆਂ ਵਿਕਾਸ ਅਧੀਨ ਹਨ, ਜਦੋਂਕਿ ਇਸ ਇਲਾਕੇ ਦਾ ਕਈ ਸਾਲਾਂ ਤੋਂ ਵਿਕਾਸ ਪੱਛੜ ਕੇ ਰਹਿ ਗਿਆ ਸੀ। ਇਹ ਪ੍ਰਗਟਾਵਾ ਤਰਨਤਾਰਨ ਦੇ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਰਾਜਪੂਤ ਲਾਲੀ ਵਸੀਕਾ ਨੇ ਕੀਤਾ ਹੈ। ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਲਾਲੀ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਇਸ ਹਲਕੇ ਤੋਂ ਚੌਥੀ ਵਾਰ ਵਿਧਾਇਕ ਬਣੇ ਹਨ, ਜਦੋਂਕਿ ਪਹਿਲਾਂ ਤਿੰਨ ਵਾਰ ਵਿਧਾਇਕ ਹੁੰਦਿਆਂ ਵੀ ਉਨ੍ਹਾਂ ਨੇ ਗੁਰੂ ਨਗਰੀ ਨੂੰ 100 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਲਿਆ ਕੇ ਦਿੱਤੇ ਤੇ ਅੱਜ ਇਹ ਸਰਹੱਦੀ ਜ਼ਿਲ੍ਹੇ ਦਾ ਸ਼ਹਿਰ ਸਟਰਾਮ ਵਾਟਰ ਸੀਵਰ ਵਰਗੀ ਸਹੂਲਤ ਨਾਲ ਲੈਸ ਹੈ, ਜੋ ਚੰਡੀਗੜ੍ਹ ਦੀ ਤਰਜ਼ ’ਤੇ ਇੱਥੇ ਪਾਇਆ ਗਿਆ ਹੈ। ਲਾਲੀ ਵਸੀਕਾ ਨੇ ਕਿਹਾ ਕਿ ਚਾਰ ਮਾਰਗੀ ਸੜਕਾਂ, ਪਾਰਕਾਂ ਦਾ ਨਿਰਮਾਣ, 100 ਫੀਸਦੀ ਸਟਰੀਟ ਲਾਈਟਾਂ ਤੇ ਸਾਰਾ ਸ਼ਹਿਰ ਨਾਲੇ ਰਹਿਤ ਕਰਨ ਪਿੱਛੇ ਹਰਮੀਤ ਸਿੰਘ ਸੰਧੂ ਦੀ ਵਿਕਾਸ ਪੱਖੀ ਸੋਚ ਹੀ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁਝ ਸਮਾਂ ਸੱਤਾ ਕਿਸੇ ਹੋਰ ਹੱਥ ਰਹੀ ਤੇ ਇਸ ਖਿੱਤੇ ਦਾ ਵਿਕਾਸ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ ਪਰ ਹੁਣ ਹਲਕਾ ਵਾਸੀਆਂ ਨੇ ਦੁਬਾਰਾ ਹਰਮੀਤ ਸਿੰਘ ਸੰਧੂ ਨੂੰ ਆਪਣਾ ਨੁਮਾਇੰਦਾ ਚੁਣ ਲਿਆ ਤੇ ਇਸ ਦਾ ਅਸਰ ਵੀ ਪਹਿਲੇ ਦਿਨ ਤੋਂ ਹੀ ਦਿਖਾਈ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਸੰਧੂ ਨੇ ਪਹਿਲੀ ਵਾਰ ’ਚ ਹੀ 35 ਕਰੋੜ ਦੀ ਗ੍ਰਾਂਟ ਸ਼ਹਿਰ ਵਾਸਤੇ ਪਾਸ ਕਰਵਾਈ ਤੇ ਚਾਰੇ ਪਾਸੇ ਵਿਕਾਸ ਦੀ ਲਹਿਰ ਦਿਖਾਈ ਦੇਣ ਲੱਗ ਪਈ ਹੈ, ਜਦੋਂਕਿ ਸ਼ਹਿਰ ਵਾਸੀਆਂ ਲਈ ਸਿਰਦਰਦੀ ਬਣੇ ਕੂੜੇ ਦੇ ਡੰਪ ਦਾ ਨਿਪਟਾਰਾ ਵੀ ਆਰੰਭ ਹੋ ਚੁੱਕਾ ਹੈ, ਜਿਸ ਨਾਲ ਆਸ-ਪਾਸ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲਣਾ ਜਾ ਰਹੀ ਹੈ।