ਕਾਮਰੇਡ ਮਾੜੀ ਮੇਘਾ ਨੇ ਸੀਪੀਆਈ ਉਮੀਦਵਾਰ ਲਈ ਕੀਤਾ ਪ੍ਰਚਾਰ
ਕਾਮਰੇਡ ਮਾੜੀ ਮੇਘਾ ਨੇ ਸੀਪੀਆਈ ਉਮੀਦਵਾਰ ਲਈ ਕੀਤਾ ਪ੍ਰਚਾਰ
Publish Date: Fri, 12 Dec 2025 05:21 PM (IST)
Updated Date: Fri, 12 Dec 2025 05:24 PM (IST)
ਗੁਰਬਰਿੰਦਰ ਸਿੰਘ• ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਸੀਪੀਆਈ ਵੱਲੋਂ ਬਲਾਕ ਸੰਮਤੀ ਧੂੰਦਾ ਅਤੇ ਵੈਈਪੂੰਈ ਬੜੇ ਜੋਸ਼ ਨਾਲ ਚੋਣ ਲੜੀ ਜਾ ਰਹੀ ਹੈ। ਚੋਣ ਪ੍ਰਚਾਰ ਦੀਆਂ ਮੀਟਿੰਗਾਂ ਅਤੇ ਘਰੋ ਘਰ ਵੋਟਾਂ ਆਖਣ ਦਾ ਦੌਰ ਜਾਰੀ ਹੈ। ਚੋਣ ਮੁਹਿੰਮ ਵਿਚ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ‘ਤੇ ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਪਿੰਡ ਧੂੰਦਾ ਵਿਖੇ ਰਾਜਵਿੰਦਰ ਕੌਰ ਪਤਨੀ ਬਲਦੇਵ ਸਿੰਘ ਧੂੰਦਾ ਅਤੇ ਗੁਰਮੀਤ ਕੌਰ ਪਤਨੀ ਘੁੱਕ ਸਿੰਘ ਵੈਈਪੂੰਈ ਦੀ ਮੱਦਦ ‘ਤੇ ਪਹੁੰਚੇ। ਇਸ ਮੌਕੇ ਸੀਪੀਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਬਲਜੀਤ ਸਿੰਘ ਫਤਿਆਬਾਦ, ਨੌਜਵਾਨ ਆਗੂ ਗੁਰਚਰਨ ਸਿੰਘ ਕੰਡਾ, ਕਿਸਾਨ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਭਗਵੰਤ ਸਿੰਘ ’ਤੇ ਕੁਲਵਿੰਦਰ ਕੌਰ ਵੈਈਪੂੰਈ ਹਾਜ਼ਰ ਸਨ। ਮਾੜੀਮੇਘਾ ਨੇ ਕਿਹਾ ਕਿ ਦੋਹਾਂ ਸੀਟਾਂ ’ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਸੀਪੀਆਈ ਦੇ ਉਮੀਦਵਾਰ ਕਾਫ਼ੀ ਅੱਗੇ ਹਨ। ਸੀਪੀਆਈ ਦੇ ਉਮੀਦਵਾਰ ਇਮਾਨਦਾਰ ’ਤੇ ਇਨਸਾਫ ਪਸੰਦ ਹਨ। ਜਿਸ ਕਰਕੇ ਵੱਡੇ ਪੱਧਰ ‘ਤੇ ਵੋਟਰਾਂ ਦਾ ਰੁਝਾਨ ਕਮਿਉਨਿਸਟ ਉਮੀਦਵਾਰਾਂ ਵੱਲ ਹੈ। ਰਾਜਵਿੰਦਰ ਕੌਰ ਦਾ ਚੋਣ ਨਿਸ਼ਾਨ ਬੈਂਚ ਅਤੇ ਗੁਰਮੀਤ ਕੌਰ ਦਾ ਚੋਣ ਨਿਸ਼ਾਨ ਏਸੀ ਹੈ। ਦੋਵੇਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਹੈ ਕਿ 14 ਨੂੰ ਬੈਂਚ ਅਤੇ ਏਸੀ ’ਤੇ ਮੋਹਰਾਂ ਲਾ ਕੇ ਕਾਮਯਾਬ ਬਣਾਉ।