ਮਾਂ ਬਗਲਾ ਮੁਖੀ ਧਾਮ ਪੱਟੀ ’ਚ ਹਵਨ ਯੱਗ ਕਰਵਾਇਆ
ਮਾਂ ਬਗਲਾ ਮੁਖੀ ਧਾਮ ਪੱਟੀ ’ਚ ਮਾਂ ਬਗਲਾ ਮੁਖੀ ਦਾ ਮਹਾਂ ਹਵਨ ਬੜੀ ਸ਼ਰਧਾਂ ਭਾਵਨਾ ਨਾਲ ਕੀਤਾ
Publish Date: Fri, 12 Dec 2025 05:05 PM (IST)
Updated Date: Fri, 12 Dec 2025 05:06 PM (IST)

ਵੱਡੀ ਗਿਣਤੀ ‘ਚ ਪੱਟੀ ਇਲਾਕੇ ਦੀ ਸੰਗਤ ਨੇ ਆਹੂਤੀ ਪਾ ਕੇ ਸਰਬੱਤ ਦੇ ਭਲੇ ਲਈ ਕੀਤੀ ਕਾਮਨਾ ਬੱਲੂ ਮਹਿਤਾ• ਪੰਜਾਬੀ ਜਾਗਰਣ, ਪੱਟੀ ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਮਾਂ ਬਗਲਾ ਮੁਖੀ ਦਾ ਮਹਾਂ ਹਵਨ ਬੜੀ ਸ਼ਰਧਾਂ ਭਾਵਨਾ ਨਾਲ ਕੀਤਾ ਗਿਆ। ਇਹ ਹਵਨ ਚਾਰ ਪੰਡਿਤਾਂ ਵਲੋਂ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਆਚਾਰੀਆ ਯਾਦਵਿੰਦਰ ਸ਼ਰਮਾ, ਆਚਾਰੀਆ ਸਾਵਣ ਸ਼ਰਮਾ, ਆਚਾਰੀਆ ਸੰਤੋਸ਼ ਸ਼ਰਮਾ ਵੱਲੋਂ ਵਿਧੀ ਵਿਧਾਨ ਨਾਲ ਕੀਤਾ ਗਿਆ। ਇਸ ਮਹਾਂ ਹਵਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਬੈਠੀਆ। ਇਸ ਮੌਕੇ ਮਹੰਤ ਰਵੀ ਪੁਰੀ ਨੇ ਦੱਸਿਆ ਕਿ ਇਸ ਮਹਾਂ ਹਵਨ ਵਿਚ 250 ਦੇ ਕਰੀਬ ਬੈਠੀ ਸੰਗਤ ਵਲੋਂ ਅੱਠ ਲੱਖ ਆਹੂਤੀ ਪਾਈ ਗਈ। ਉਨ੍ਹਾਂ ਕਿਹਾ ਕਿ ਮਾਂ ਬਗਲਾ ਮੁਖੀ ਹਵਨ ਇਕ ਪਵਿੱਤਰ ਅਗਨੀ ਰਸਮ ਹੈ, ਜੋ ਮਾਂ ਬੰਗਲਾ ਮੁਖੀ ਨੂੰ ਸਮਰਪਿਤ ਹੈ ਜੋ ਕਿ ਇਨ੍ਹਾਂ ਵਿਚੋਂ ਇਕ ਹੈ ਦਸ ਮਹਾਂ ਵਿੱਦਿਆ ਵਜੋਂ ਜਾਣਿਆ ਜਾਂਦਾ ਸਤੰਬਨ ਸ਼ਕਤੀ ਹੈ, ਅਤੇ ਪੀਲੇ ਪਹਿਰਾਵੇ ਵਿਚ ਸਜਿਆ ਹੋਇਆ ਰੰਗ ਸ਼ਕਤੀ ਅਤੇ ਬੁੱਧੀ ਦਾ ਪ੍ਰਤੀਕ ਹੈ। ਇਹ ਉਸ ਦੀ ਸਕਾਰਾਤਮਕ ਨੂੰ ਦਰਸਾਉਂਦਾ ਹੈ, ਅਤੇ ਹਨੇਰੇ ਨੂੰ ਦੂਰ ਕਰਦਾ ਹੈ ,ਅਤੇ ਪਵਿੱਤਰਤਾ ਅਤੇ ਬ੍ਰਹਮਤਾ ਦਾ ਪ੍ਰਤੀਕ ਹੈ। ਪੂਰਨ ਆਹੂਤੀ ਤੋਂ ਬਾਅਦ ਸਾਰੀ ਸੰਗਤ ਵਲੋਂ ਮਾਂ ਬਗਲਾ ਮੁਖੀ ਦੀ ਆਰਤੀ ਕੀਤੀ ਗਈ, ’ਤੇ ਮਾਂ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ। ਇਸ ਮੌਕੇ ਦੀਪਕ ਮਹਿਤਾ, ਰੂਬੀ ਮਹਿਤਾ, ਮਨਿੰਦਰ ਸੇਖੋ, ਗੌਰਵ ਪਾਠਕ, ਅੰਕੁਸ਼ ਜੈਨ, ਰਕੇਸ਼ ਸ਼ਰਮਾ, ਦਵਿੰਦਰ ਐੱਨਆਰ, ਨਿਤਿਸ ਸ਼ਰਮਾ, ਪੀਪ ਪਾਸੀ, ਮਨੋਜ਼ ਸ਼ਰਮਾ, ਰੋਬਿਨ, ਪਾਲ ਭੰਡਾਰੀ, ਅਕਸੇ ਖੰਨਾ, ਸਤਨਾਮ ਸਹਿਦੇਵ, ਲਵ ਮਹਿਤਾ, ਸੰਜੀਵ ਅਰੋੜਾ, ਪਵਨ ਮਨਚੰਦਾ, ਸੋਨੂੰ ਅਰੋੜਾ, ਲਲਿਤ ਸੁਧੀਰ, ਲਲਿਤ ਸੇਠੀ, ਲਕਸ਼ ਮਹਿਤਾ, ਪਵਨ ਜੈਨ, ਰੋਬਿਨ, ਮੋਨੂੰ ਬੱਤਰਾਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।