ਮਿਲੇਨੀਅਮ ਵਰਲਡ ਸਕੂਲ ਕੈਰੋਂ ‘ਚ ਕਰਵਾਇਆ ਇੰਟਰ ਹਾਊਸ ਕੁਕਿੰਗ ਮੁਕਾਬਲਾ
ਮਿਲੇਨੀਅਮ ਵਰਲਡ ਸਕੂਲ ਕੈਰੋਂ ‘ਚ ਕਰਵਾਇਆ ਇੰਟਰ ਹਾਊਸ ਕੁਕਿੰਗ ਮੁਕਾਬਲਾ
Publish Date: Fri, 12 Dec 2025 04:19 PM (IST)
Updated Date: Fri, 12 Dec 2025 04:21 PM (IST)
ਬੱਲੂ ਮਹਿਤਾ• ਪੰਜਾਬੀ ਜਾਗਰਣ, ਪੱਟੀ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਚ ਇੰਟਰ ਹਾਊਸ ਕੁਕਿੰਗ ਮੁਕਾਬਲਾ ਬੜੇ ਉਤਸ਼ਾਹ ਅਤੇ ਰੌਣਕ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਕੂਲ ਦੇ ਸਾਰੇ ਹਾਊਸਾਂ—ਪ੍ਰਿਥਵੀ, ਅਗਨੀ, ਜਲ ਅਤੇ ਆਕਾਸ਼ ਨੇ ਭਾਗ ਲਿਆ। ਵਿਦਿਆਰਥੀਆਂ ਨੇ ਬਿਨ੍ਹਾਂ ਅੱਗ ਫਾਇਰਲੈਸ ਕੁਕਿੰਗ ਦੇ ਤੰਦੁਰੁਸਤ, ਸੁਆਦਲੇ ਅਤੇ ਸੁੰਦਰ ਵਿਅੰਜਨ ਤਿਆਰ ਕਰਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਸੈਂਡਵਿਚ, ਫਲ ਸਲਾਦ, ਬੈਲਪੁੱਰੀ, ਚਾਟ ਅਤੇ ਹੋਰ ਕਈ ਰਚਨਾਤਮਕ ਡਿਸ਼ਾਂ ਬਣਾਈਆਂ। ਹਰ ਟੀਮ ਨੇ ਸੁੰਦਰ ਪ੍ਰਸਤੁਤੀ, ਸਵਾਦ ਅਤੇ ਕ੍ਰੀਏਟਿਵਿਟੀ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪਵਨਦੀਪ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿਚ ਪੇਸ਼ ਕਰਨ, ਪ੍ਰਬੰਧਕ ਕੌਸਲ ਅਤੇ ਸਿਹਤਮੰਦ ਖਾਣੇ ਪ੍ਰਤੀ ਰੁਚੀ ਪੈਦਾ ਕਰਦੇ ਹਨ। ਅੰਤ ਵਿਚ ਪ੍ਰਿੰਸੀਪਲ ਵਲੋਂ ਮੁਕਾਬਲੇ ਦੇ ਨਤੀਜੇ ਘੋਸ਼ਿਤ ਕੀਤੇ ਗਏ, ਜਿਸ ਵਿਚ ਆਕਾਸ਼ ਹਾਊਸ ਪਹਿਲੇ ਸਥਾਨ ਅਤੇ ਪ੍ਰਿਥਵੀ ਹਾਊਸ ਦੂਜੇ ਸਥਾਨ ‘ਤੇ ਰਹੇ। ਇਹ ਮੁਕਾਬਲਾ ਵਿਦਿਆਰਥੀਆਂ ਲਈ ਸਿੱਖਣ ਅਤੇ ਮਜ਼ੇ ਦਾ ਸੁਨਹਿਰਾ ਮਿਲਾਪ ਸਾਬਤ ਹੋਇਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ, ਚੇਅਰਮੈਨ ਨਿਰਵੈਲ ਸਿੰਘ, ਡਾਇਰੈਕਟਰ ਗੁਰਜਿੰਦਰ ਸਿੰਘ, ਕੁਲਬੀਰ ਕੌਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।