ਦੁਲਚੀਪੁਰ ’ਚ ਅਕਾਲੀ ਦਲ ਨੇ ਕੀਤਾ ਸ਼ਕਤੀਸ਼ਾਲੀ ਪ੍ਰਦਰਸ਼ਨ
ਦੁਲਚੀਪੁਰ ’ਚ ਅਕਾਲੀ ਦਲ ਨੇ ਕੀਤਾ ਸ਼ਕਤੀਸ਼ਾਲੀ ਪ੍ਰਦਰਸ਼ਨ, ਬ੍ਰਹਮਪੁਰਾ ‘ਤੇ ਜਹਾਂਗੀਰ ਨੇ ਘੇਰੀ ਸਰਕਾਰ
Publish Date: Fri, 12 Dec 2025 04:09 PM (IST)
Updated Date: Fri, 12 Dec 2025 04:09 PM (IST)

ਬੀਬੀ ਰਣਜੀਤ ਕੌਰ ਦੇ ਹੱਕ ਵਿਚ ਵਰਕਰਾਂ ਦਾ ਵੱਡਾ ਇਕੱਠ, ਚੋਣ ਮੁਹਿੰਮ ਨੂੰ ਮਿਲਿਆ ਬਲ ਗੁਰਬਰਿੰਦਰ ਸਿੰਘ •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਬਲਾਕ ਖਡੂਰ ਸਾਹਿਬ ਦੇ ਜ਼ੋਨ ਬਾਣੀਆ ਦੇ ਪਿੰਡ ਦੁਲਚੀਪੁਰ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਚੋਣ ਮੁਹਿੰਮ ਤਹਿਤ ਇਕ ਵੱਡਾ ਇਕੱਠ ਆਯੋਜਿਤ ਕੀਤਾ ਗਿਆ। ਇਹ ਇਕੱਠ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਮੀਤ ਪ੍ਰਧਾਨ ਦਲਬੀਰ ਸਿੰਘ ਜਹਾਂਗੀਰ ਦੀ ਅਗਵਾਈ ਵਿਚ ਹੋਇਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਬ੍ਰਹਮਪੁਰਾ ਅਤੇ ਜਹਾਂਗੀਰ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਆੜੇ ਹੱਥਾਂ ਲੈਂਦਿਆਂ ਕਿਹਾ ਕਿ ਇਹ ਸਰਕਾਰ ਧੱਕੇਸ਼ਾਹੀ, ਝੂਠੇ ਵਾਅਦਿਆਂ ਅਤੇ ਲੋਕਾਂ ਨੂੰ ਭਰਮਿਤ ਕਰਨ ਦੀ ਰਾਜਨੀਤੀ ’ਤੇ ਟਿਕੀ ਹੋਈ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਜਨਤਾ ਨਾਲ ਧੋਖੇ ਅਤੇ ਧੱਕੇ ਤੋਂ ਬਿਨ੍ਹਾਂ ਸਰਕਾਰ ਨੇ ਕੋਈ ਢੰਗ ਦਾ ਕੰਮ ਨਹੀਂ ਕੀਤਾ। ਇਸ ਮੌਕੇ ਬੀਬੀ ਰਣਜੀਤ ਕੌਰ ਪਤਨੀ ਸਰਬਜੀਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਹੋਰ ਮਜ਼ਬੂਤ ਕਰਦੇ ਹੋਏ ਵਰਕਰਾਂ ਨੇ ਇਕਜੁੱਟ ਹੋ ਕੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਸੰਕਲਪ ਲਿਆ। ਵੱਡੀ ਗਿਣਤੀ ਵਿਚ ਵਰਕਰਾਂ ਦੀ ਹਾਜ਼ਰੀ ਜੋਨ ਬਾਣੀਆ ਵਿਚ ਅਕਾਲੀ ਦਲ ਦੀ ਮਜ਼ਬੂਤ ਪਕੜ ਦਾ ਸਪਸ਼ਟ ਸੰਕੇਤ ਹੈ। ਇਸ ਮੌਕੇ ਗੁਰਭੇਜ ਸਿੰਘ ਸਰਪੰਚ, ਬਲਦੇਵ ਸਿੰਘ ਸਰਪੰਚ, ਸਰਬਜੀਤ ਸਿੰਘ ਪ੍ਰਧਾਨ, ਹਰਦੇਵ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਬਲਦੇਵ ਸਿੰਘ, ਨਿਸ਼ਾਨ ਸਿੰਘ, ਬਖਸ਼ੀਸ਼ ਸਿੰਘ, ਨਿਰਭੈਲ ਸਿੰਘ, ਮੱਖਣ ਸਿੰਘ, ਤਰਸੇਮ ਸਿੰਘ ਸਰਪੰਚ, ਨਿਸ਼ਾਨ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਪ੍ਰਗਟ ਸਿੰਘ, ਬਲਰਾਜ ਸਿੰਘ, ਗੁਰਭਾਗ਼ ਸਿੰਘ, ਗੁਲਜ਼ਾਰ ਸਿੰਘ, ਸਰਵਨ ਸਿੰਘ, ਰਣਯੋਧ ਸਿੰਘ, ਕਰਮਜੀਤ ਸਿੰਘ ਨੰਬਰਦਾਰ, ਕੁਲਵੰਤ ਸਿੰਘ, ਤਰਸੇਮ ਸਿੰਘ, ਮੰਗਜੀਤ ਸਿੰਘ ਆਦਿ ਹੋਰ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।