ਬਲਾਕ ਸੰਮਤੀ ਉਮੀਦਵਾਰ ਸਤਨਾਮ ਧੰਜੂ ਨੇ ਸ਼ੁਰੂ ਕੀਤਾ ਪ੍ਰਚਾਰ
ਬਲਾਕ ਸੰਮਤੀ ਉਮੀਦਵਾਰ ਸਤਨਾਮ ਧੰਜੂ ਨੇ ਸ਼ੁਰੂ ਕੀਤਾ ਪ੍ਰਚਾਰ
Publish Date: Fri, 05 Dec 2025 07:10 PM (IST)
Updated Date: Sat, 06 Dec 2025 04:09 AM (IST)
ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਬਲਾਕ ਸੰਮਤੀ ਜ਼ੋਨ ਫਤਿਆਬਾਦ ਦੇ ਉਮੀਦਵਾਰ ਸਤਨਾਮ ਧੰਜੂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਿੱਜੀ ਸਹਾਇਕ ਗੁਰਸ਼ਰਨ ਪਵਾਰ ’ਤੇ ਸਾਥੀਆਂ ਨਾਲ ਚੋਣ ਪ੍ਰਚਾਰ ਲਈ ਵਿਉਂਤਬੰਦੀ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਤਨਾਮ ਸਿੰਘ ਧੰਜੂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਦੇ ਕਿਹਾ ਕਿ ਮੇਰੇ ਤੇ ਵਿਸ਼ਵਾਸ ਕਰਕੇ ਬਲਾਕ ਸੰਮਤੀ ਦੀ ਚੋਣ ਲੜਨ ਲਈ ਮੇਰੇ ਤੇ ਭਰੋਸਾ ਕਰਦਿਆਂ ਹੋਇਆ ਮੈਨੂੰ ਮਾਣ ਬਖਸ਼ਿਆ ਉਸ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ ’ਤੇ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਧੰਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਹਮੇਸ਼ਾ ਚੰਗੀ ਸੋਚ ਨਾਲ ਕੰਮ ਕੀਤਾ ਹੈ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ। ਜਿਸ ਦੀ ਬਦੌਲਤ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਆਖਿਆ ਕਿ ਵਿਕਾਸ ਦੇ ਨਾਂ ਤੇ ਉਹ ਇਹ ਬਲਾਕ ਸੰਮਤੀ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਸਤਨਾਮ ਸਿੰਘ ਧੰਜੂ, ਗੁਰਸ਼ਰਨ ਸਿੰਘ ਪਵਾਰ ਤੋਂ ਇਲਾਵਾ ਸੁਖਵੰਤ ਸਿੰਘ, ਤਜਿੰਦਰ ਸਿੰਘ ਤੇਜੀ, ਅਸ਼ਵਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।