ਤਕਰਾਰ ਤੋਂ ਬਾਅਦ ਪਤਨੀ ਨੇ ਭਰਾ ਬੁਲਾ ਕੇ ਪਤੀ ਨੂੰ ਕੁਟਵਾਇਆ
ਤਕਰਾਰ ਤੋਂ ਬਾਅਦ ਪਤਨੀ ਨੇ ਭਰਾ ਬੁਲਾ ਕੇ ਪਤੀ ਨੂੰ ਕੁਟਵਾਇਆ
Publish Date: Fri, 05 Dec 2025 06:11 PM (IST)
Updated Date: Sat, 06 Dec 2025 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਾਲੜਾ : ਸਥਾਨਕ ਪਿੰਡ ਵੀਰਮ ਵਿਖੇ ਤਕਰਾਰ ਤੋਂ ਬਾਅਦ ਔਰਤ ਨੇ ਆਪਣੇ ਭਰਾ ਬੁਲਾ ਕੇ ਕਥਿਤ ਤੌਰ ’ਤੇ ਪਤੀ ਦੀ ਕੁੱਟਮਾਰ ਕਰਵਾ ਦਿੱਤੀ। ਜਿਸ ਨੂੰ ਜ਼ਖ਼ਮੀ ਹਾਲਤ ਵਿਚ ਖੇਮਕਰਨ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਿੰਦਰਜੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਵੀਰਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਆਪਣੀ ਪਤਨੀ ਹਰਮਨਪ੍ਰੀਤ ਕੌਰ ਨਾਲ 28 ਅਕਤੂਬਰ ਨੂੰ ਕਿਸੇ ਗੱਲ ’ਤੇ ਤਕਰਾਰ ਹੋਇਆ ਤਾਂ ਉਸਦੀ ਪਤਨੀ ਨੇ ਆਪਣੇ ਭਰਾ ਅਕਾਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂ ਕੀ ਵਡਾਲੀ ਨੂੰ ਫੋਨ ਕਰ ਦਿੱਤਾ। ਰਾਤ ਇਕ ਵਜੇ ਅਕਾਸ਼ਦੀਪ ਸਿੰਘ ਆਪਣੇ ਪਿਤਾ ਸੁਰਜੀਤ ਸਿੰਘ ਤੋਂ ਇਲਾਵਾ ਤਰਨਜੀਤ ਸਿੰਘ ਪੁੱਤਰ ਬਿੱਟੂ ਵਾਸੀ ਮੂਧਲ ਅਤੇ ਸਰਦਾਰਾ ਸਿੰਘ ਵਾਸੀ ਸੋਹਲ ਸਮੇਤ ਕਾਰ ਨੰਬਰ ਪੀਬੀ10 ਐੱਚਐੱਫ 4926 ’ਤੇ ਸਵਾਰ ਹੋ ਕੇ ਆਏ ਅਤੇ ਹਥਿਆਰਾਂ ਨਾਲ ਉਸਦੇ ਸੱਟਾਂ ਲਗਾ ਦਿੱਤੀਆਂ। ਜਿਸ ਤੋਂ ਬਾਅਦ ਉਹ 4 ਨਵੰਬਰ ਤੱਕ ਖੇਮਕਰਨ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਰਿਹਾ। 15 ਨਵੰਬਰ ਨੂੰ ਉਸਨੇ ਥਾਣਾ ਖਾਲੜਾ ਦੀ ਪੁਲਿਸ ਨੂੰ ਬਿਆਨ ਦਰਜ ਕਰਵਾਏ। ਜਿਸ ਸਬੰਧੀ ਉਦੋਂ ਪੁਲਿਸ ਨੇ ਰਿਪੋਰਟ ਦਰਜ ਕਰ ਲਈ। ਜਿਸਦੀ ਜਾਂਚ ਉਪਰੰਤ ਹੁਣ ਪੁਲਿਸ ਨੇ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਸਦੀ ਜਾਂਚ ਏਐੱਸਆਈ ਗੁਰਨਾਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ।