ਗੁਰੂ ਨਾਨਕ ਪਰਿਵਾਰ ਚਿਲਡਰਨ ਅਕੈਡਮੀ ਦਾ ਸਾਲਾਨਾ ਸਮਾਗਮ ਯਾਦਾਗਰੀ ਬਣਿਆ
ਗੁਰੂ ਨਾਨਕ ਪਰਿਵਾਰ ਚਿਲਡਰਨ ਅਕੈਡਮੀ ਦਾ ਸਲਾਨਾ ਸਮਾਗਮ ਯਾਦਾਗਰੀ ਬਣਿਆ
Publish Date: Sat, 22 Nov 2025 08:27 PM (IST)
Updated Date: Sun, 23 Nov 2025 04:11 AM (IST)

ਨੰਨ੍ਹੇ ਬੱਚਿਆਂ ਦੀਆਂ ਵੱਖ ਵੱਖ ਪੇਸ਼ਕਾਰੀਆਂ ਨੇ ਮੋਹਿਆ ਸਮਾਗਮ ਦੇ ਮਹਿਮਾਨਾਂ ਦਾ ਦਿਲ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ, ਸ਼ਖਸੀਅਤਾਂ ਸਨਮਾਨਿਤ ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੀ ਗੁਰੂ ਨਾਨਕ ਪਰਿਵਾਰ ਚਿਲਡਰ ਅਕੈਡਮੀ ਨਾਮਕ ਵਿਦਿਅਕ ਸੰਸਥਾ ਵੱਲੋਂ ਸ਼ਨਿਚਰਵਾਰ ਨੂੰ ਸਲਾਨਾ ਸਮਾਗਮ ਕਰਵਾਇਆ ਗਿਆ। ‘ਰੰਗਲਾ ਪੰਜਾਬ’ ਥੀਮ ਹੇਠ ਕਰਵਾਇਆ ਗਿਆ ਸਮਾਗਮ ਅਮਿਟ ਯਾਦਾਂ ਛੱਡਦਾ ਹੋਇਆ ਦੇਰ ਸ਼ਾਮ ਨੂੰ ਸਮਾਪਤ ਹੋਇਆ। ਜਦੋਂਕਿ ਸਮਾਗਮ ਮੌਕੇ ਨੰਨ੍ਹੇ ਬੱਚਿਆਂ ਵੱਲੋਂ ਕੀਤੀਆਂ ਗਈਆਂ ਵੱਖ ਵੱਖ ਪੇਸ਼ਕਾਰੀਆਂ ਨੇ ਸਮਾਗਮ ਵਿਚ ਪੁੱਜੇ ਮੁੱਖ ਮਹਿਮਾਨ ਸੰਤ ਬਾਬਾ ਦਵਿੰਦਰ ਸਿੰਘ ਸ਼ਹਾਬਪੁਰ ਵਾਲਿਆਂ ਸਮੇਤ ਸਮੁੱਚੇ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਸਮਾਗਮ ਵਿਚ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਵੀ ਉਚੇਚੇ ਤੌਰ ’ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ। ਗੁਰੂ ਨਾਨਕ ਪਰਿਵਾਰ ਚਿਲਡਰਨ ਅਕੈਡਮੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਨੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ। ਚੇਅਰਮੈਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਅਕੈਡਮੀ ਦਾ ਮੰਤਵ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਦੀ ਨੀਂਹ ਮਜਬੂਤ ਕਰਨਾ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਕੈਡਮੀ ਆਪਣੇ ਟੀਚੇ ਨੂੰ ਪੂਰਾ ਕਰਨ ਵਿਚ ਸਫਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਵਿਦਿਆਰਥੀਆਂ ਦੇ ਮਾਪਿਆਂ ਦੀ ਵੱਡੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਜਿਥੇ ਚਾਰ ਚੰਨ੍ਹ ਲਗਾਏ ਹਨ। ਉਥੇ ਹੀ ਸੰਤ ਮਹਾਂ ਪੁਰਸ਼ਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਸੰਤ ਬਾਬਾ ਦਵਿੰਦਰ ਸਿੰਘ ਸ਼ਹਾਬਪੁਰ ਵਾਲਿਆਂ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਵੀ ਕੀਤਾ। ਨਾਲ ਹੀ ਉਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਕਿਹਾ ਕਿ ਅੱਜ ਦੇ ਬੱਚੇ ਸਾਡਾ ਆਉਣ ਵਾਲਾ ਕੱਲ ਹਨ ਅਤੇ ਗੁਰੂ ਨਾਨਕ ਪਰਿਵਾਰ ਚਿਲਡਰ ਅਕੈਡਮੀ ਇਸ ਕੱਲ ਨੂੰ ਪੂਰੀ ਸੰਜ਼ੀਦਗੀ ਨਾਲ ਸੰਭਾਲ ਰਹੀ ਹੈ, ਜਿਸ ਲਈ ਇਸ ਸਕੂਲ ਦੀ ਸਮੁੱਚੀ ਮੈਨੇਜਮੈਂਟ ਵਧਾਈ ਦੀ ਪਾਤਰ ਹੈ। ਮੈਨੇਜਮੈਂਟ ਵੱਲੋਂ ਚੇਅਰਮੈਨ ਸੁਖਵਿੰਦਰ ਸਿੰਘ ਤੋਂ ਇਲਾਵਾ, ਸੈਕਟਰੀ ਤੇਜਬੀਰ ਸਿੰਘ, ਵਾਈਸ ਚੇਅਰਪਰਸਨ ਪ੍ਰਭਲੀਨ ਕੌਰ ਅਤੇ ਪ੍ਰਿੰਸੀਪਲ ਸੁਮਿਤਾ ਸ਼ਰਮਾ ਨੇ ਸੰਤ ਬਾਬਾ ਦਵਿੰਦਰ ਸਿੰਘ, ਸੰਪਾਦਕ ਵਰਿੰਦਰ ਸਿੰਘ ਵਾਲੀਆ, ਰਾਜੇਸ਼ ਕੁਮਾਰ, ਜੁਗਰਾਜ ਸਿੰਘ ਖੇਡ ਕੋਆਰਡੀਨੇਟ ਤਰਨਤਾਰਨ, ਸੁਮਿਤ ਮਹਾਜਨ ਜਲੰਧਰ, ਵਿਸ਼ਾਲ ਸ਼ਰਮਾ ਜੰਡਿਆਲਾ ਗੁਰੂ, ਕੁਲਦੀਪ ਸਿੰਘ ਅੰਮ੍ਰਿਤਸਰ ਸਮੇਤ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਅਕੈਡਮੀ ਦੇ ਸਲਾਹਕਾਰ ਪ੍ਰਭਾ ਚਾਵਲਾ, ਸੇਵਾ ਮੁਕਤ ਪ੍ਰਿੰਸੀਪਲ ਕੁਲਵੰਤ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ, ਅਰੂੜ ਸਿੰਘ, ਸੂਰਜਪਾਲ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਕਈ ਸ਼ਖਸੀਅਤਾਂ ਮੌਜੂਦ ਸਨ।