ਕ੍ਰਾਈਮ ਐਂਡ ਕੁਰੱਪਸ਼ਨ ਸੰਸਥਾ ਦੇ ਮੀਤ ਪ੍ਰਧਾਨ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ
ਕ੍ਰਾਈਮ ਐਂਡ ਕੁਰੱਪਸ਼ਨ ਸੰਸਥਾ ਦੇ ਮੀਤ ਪ੍ਰਧਾਨ ਨੂੰ ਲੁਟੇਰਿਆਂ ਬਣਾਇਆ ਨਿਸ਼ਾਨਾ
Publish Date: Sat, 22 Nov 2025 08:25 PM (IST)
Updated Date: Sun, 23 Nov 2025 04:11 AM (IST)

ਪਿਸਤੋਲ ਤੇ ਦਾਤਰ ਦੀ ਨੋਕ ’ਤੇ ਨਕਦੀ ਅਤੇ ਮੋਬਾਈਲ ਖੋਹਿਆ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਕ੍ਰਾਈਮ ਐਂਡ ਕੁਰੱਪਸ਼ਨ ਰਿਫੋਰਮ ਆਰਗਨਾਈਜੇਸ਼ਨ ਪੰਜਾਬ ਦੇ ਮੀਤ ਪ੍ਰਧਾਨ ਨੂੰ ਪੱਟੀ ਦੇ ਨਦੋਹਰ ਚੌਂਕ ’ਚ ਘੇਰ ਕੇ ਪਿਸਤੋਲ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ 20 ਹਜਾਰ ਦੀ ਨਕਦੀ ਤੇ ਮੋਬਾਇਲ ਫੋਨ ਖੋਹ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਵਾਰਡ ਨੰਬਰ 19 ਪੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਹਾਲੀ ਰੋਡ ਪੱਟੀ ’ਤੇ ਟੈਂਟ ਹਾਊਸ ਦੀ ਦੁਕਾਨ ਹੈ। ਸ਼ਾਮ ਸਾਢੇ 6 ਵਜੇ ਜਦੋਂ ਉਹ ਆਪਣੇ ਪਿੰਡ ਜਾ ਰਿਹਾ ਸੀ ਤਾਂ ਨਦੋਹਰ ਚੌਂਕ ਵਿਖੇ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਤਿੰਨ ਨਕਾਬਪੋਸ਼ਾਂ ਨੇ ਪਿਸਤੋਲ ਤੇ ਦਾਤਰ ਦੀ ਨੋਕ ’ਤੇ ਉਸ ਨੂੰ ਘੇਰ ਲਿਆ ਅਤੇ ਉਸ ਕੋਲੋਂ ਮੋਬਾਈਲ ਫੋਨ ਅਤੇ 20 ਹਜਾਰ ਦੀ ਨਕਦੀ ਲੁੱਟ ਕੇ ਪਿੰਡ ਨਦੋਹਰ ਵੱਲ ਫਰਾਰ ਹੋ ਗਏ। ਉਨ੍ਹਾਂ ਕਿਹਾ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਬਾਕਸ- ਲੁੱਟ ਖੋਹ ਤੇ ਚੋਰੀਆਂ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕੀਤਾ ਇਸ ਮੌਕੇ ਪ੍ਰੈੱਸ ਸੈਕਟਰੀ ਪੰਜਾਬ ਅਮਨ ਸੱਭਰਵਾਲ ਨੇ ਕਿਹਾ ਕਿ ਇਲਾਕੇ ਅੰਦਰ ਆਏ ਦਿਨ ਲੁਟੇਰੇ ਵਾਰਦਾਤਾਂ ਨੂੰ ਅੰਜਾਂਮ ਦੇ ਰਹੇ ਹਨ। ਲੋਕਾਂ ਦੇ ਘਰਾਂ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਰਹੇ ਹਨ। ਲੁਟੇਰਿਆਂ ਵੱਲੋਂ ਰਾਹ ਜਾਂਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਜੁਆਇੰਟ ਸਕੱਤਰ ਬਰਲਾਮ ਸਿੰਘ, ਜਿਲ੍ਹਾ ਸਿਨੀਅਰ ਸਲਾਹਕਾਰ ਬਾਊ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਗੁਰਤੇਜ ਸਿੰਘ, ਰੇਂਜ ਪ੍ਰਧਾਨ ਜੀਵਨ ਕੁਮਾਰ, ਸੌਰਭ ਸੱਭਰਵਾਲ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਗੁਰਮੁਖ ਸਿੰਘ, ਸੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।