ਸਕੂਲ ਦੀਆਂ ਸਾਲਾਨਾ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੂਰਨ
ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਸਲਾਨਾ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੂਰਨ
Publish Date: Sat, 22 Nov 2025 08:22 PM (IST)
Updated Date: Sun, 23 Nov 2025 04:11 AM (IST)

ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਖੇਡ ਮੈਦਾਨਾਂ ਵਿਖੇ ਪਿਛਲੇ ਦੋ ਦਿਨਾਂ ਤੋਂ ਚਾਰੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਦਰਮਿਆਨ ਚੱਲ ਰਹੀਆਂ ਸਲਾਨਾ ਖੇਡਾਂ ਦੀ ਸਮਾਪਤੀ ਮੌਕੇ ਅੱਜ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੁਆਤ ਸਮੇਂ ਬੱਚਿਆਂ ਵਲੋਂ ਮਾਰਚ ਪਾਸਟ ਕਰਨ ਉਪਰੰਤ ਲੜਕੇ ਲੜਕੀਆਂ ਦੀਆਂ ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਖੋ ਖੋ ਡਿਸਕਸ ਥ੍ਰੋ, ਜੈਵਲਿਨ, ਗੋਲਾ ਅਤੇ ਕੁੱਝ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਦੂਜੇ ਦਿਨ ਲੜਕੇ ਲੜਕੀਆਂ ਦੀਆਂ ਅਲੱਗ ਅਲੱਗ ਉਮਰ ਵਰਗ 100 ਮੀਟਰ, 200 ਮੀਟਰ, 400 ਮੀਟਰ, 1600 ਮੀਟਰ, ਰਿਲੇਅ, ਲੰਬੀ ਛਾਲ, ਰੱਸਾਕਸ਼ੀ ਛੋਟੇ ਬੱਚਿਆਂ ਦੀਆਂ ਬਹੁਤ ਦਿਲ ਖਿੱਚਵੀਆਂ ਖੇਡਾਂ ਤੋਂ ਇਲਾਵਾ ਅਧਿਆਪਕਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਲੜਕੀਆਂ ਵਿੱਚੋਂ ਜਸਮੀਤ ਕੌਰ ਕੌਰ ਅਤੇ ਲੜਕਿਆਂ ਵਿੱਚੋਂ ਸੁਖਮਨਦੀਪ ਸਿੰਘ ਬੈਸਟ ਅਥਲੀਟ ਰਹੇ। ਖੋ ਖੋ ਵਿਚ ਲੜਕੀਆਂ ਵਿੱਚੋਂ ਗੁਰਨੀਤ ਕੌਰ ਅਤੇ ਲੜਕਿਆਂ ਵਿੱਚੋਂ ਨੂਰਦੀਪ ਸਿੰਘ ਬੈਸਟ ਪਲੇਅਰ ਰਹੇ। ਵਾਲੀਬਾਲ ਵਿੱਚੋਂ ਸੁਖਜੀਵਨ ਸਿੰਘ ਬੈਸਟ ਪਲੇਅਰ ਰਹੇ। ਕ੍ਰਿਕਟ ਵਿਚ ਨਵਜੋਤ ਸਿੰਘ ਬੈਸਟ ਪਲੇਅਰ ਰਹੇ। ਸਾਰੇ ਮੁਕਾਬਲਿਆਂ ਵਿੱਚੋਂ ਵੱਧ ਮੱਲਾਂ ਮਾਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਉਸ ਪਹਿਲੇ ਸਥਾਨ ਤੇ ਰਿਹਾ।ਇਸ ਮੌਕੇ ਸਕੂਲ ਦੇ ਐਜੂਕੇਸ਼ਨਲ ਡਾਇਰੈਕਟਰ ਨਵਦੀਪ ਕੌਰ ਸੰਧੂ, ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਅਤੇ ਮਦਨ ਪਠਾਣੀਆਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।