ਸਰਹੱਦੀ ਪਿੰਡ ਪਲੋਪੱਤੀ ’ਚੋਂ ਮਿਲਿਆ ਗਲੋਕ ਪਿਸਟਲ
ਸਰਹੱਦੀ ਪਿੰਡ ਪਲੋਪੱਤੀ ’ਚੋਂ ਮਿਲਿਆ ਗਲੋਕ ਪਿਸਟਲ
Publish Date: Sat, 22 Nov 2025 08:17 PM (IST)
Updated Date: Sun, 23 Nov 2025 04:11 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਖਾਲੜਾ ਸਰਹੱਦ ਨਾਲ ਲੱਗਦੇ ਪਿੰਡ ਪਲੋਪੱਤੀ ਦੇ ਖੇਤਾਂ ਵਿੱਚੋਂ ਡ੍ਰੋਨ ਦੀ ਮਦਦ ਨਾਲ ਸੁੱਟਿਆ ਗਿਆ ਗਲੋਕ ਪਿਸਟਲ ਥਾਣਾ ਖਾਲੜਾ ਦੀ ਪੁਲਿਸ ਨੇ ਬਰਾਮਦ ਕੀਤਾ ਹੈ। ਜਿਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਅਸਲ੍ਹਾ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਖਾਲੜਾ ਦੇ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਕਲਸੀਆਂ ਪਿੰਡ ਵਿਚ ਮੌਜੂਦ ਸਨ। ਇਸੇ ਦੌਰਾਨ ਸਰਹੱਦੀ ਚੌਂਕੀ ਪਲੋਪੱਤੀ ’ਤੇ ਤਾਇਨਾਤ ਬੀਐੱਸਐੱਫ ਦੀ 181 ਬਟਾਲੀਅਨ ਦੇ ਕੰਪਨੀ ਕਮਾਂਡਰ ਗਣੇਸ਼ਾ ਰਾਮ ਨੇ ਸੂਚਨਾ ਦਿੱਤੀ ਕਿ ਰਸ਼ਪਾਲ ਸਿੰਘ ਪੁੱਤਰ ਗੰਗਾ ਸਿੰਘ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤਾਂ ਉਥੋਂ ਉਕਤ ਪੈਕਟ ਜਿਸ ਨੂੰ ਤਾਰ ਦੀ ਕੁੰਡੀ ਵੀ ਲੱਗੀ ਹੋਈ ਸੀ, ਬਰਾਮਦ ਕੀਤਾ। ਜਿਸ ਦੀ ਚੈਕਿੰਗ ਦੌਰਾਨ ਉਸ ਵਿੱਚੋਂ ਚੀਨ ਦਾ ਬਣਿਆ ਗਲੋਕ ਪਿਸਟਲ ਅਤੇ ਮੈਗਜੀਨ ਮਿਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਪਰ ਜਲਦ ਦੀ ਉਕਤ ਪਿਸਟਲ ਮੰਗਵਾਉਣ ਵਾਲੇ ਦੀ ਪਛਾਣ ਕਰਕੇ ਉਸ ਨੂੰ ਕਾਬੂ ਵੀ ਕਰ ਲਿਆ ਜਾਵੇਗਾ।