ਬੁੱਧਵਾਰ ਨੂੰ ਪੱਟੀ ਬਲਾਕ ’ਚ 45 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਕਾਗਜ਼ ਭਰਵਾਉਣ ਆਪ ਖੁਦ ਬੀਡੀਪੀਓ ਦਫ਼ਤਰ ਪੱਟੀ ਵਿਖੇ ਪਹੁੰਚ ਕੇ ਭਰਵਾਏ।
Publish Date: Wed, 03 Dec 2025 06:11 PM (IST)
Updated Date: Thu, 04 Dec 2025 04:06 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰ, ਪੱਟੀ : ਬਲਾਕ ਸੰਮਤੀ ਚੋਣਾਂ 2025 ਦੀਆ ਅੱਜ ਤੀਸਰੇ ਦਿਨ ਪੱਟੀ ਬਲਾਕ ਵਿਖੇ ਵੱਖ-ਵੱਖ 45 ਨਾਮਜ਼ਦਗੀਆਂ ਉਮੀਦਵਾਰਾਂ ਦੀਆਂ ਹੋਈਆਂ। ਇਸ ਮੌਕੇ ਪਿ੍ੰਸੀਪਲ ਬਲਵਿੰਦਰ ਸਿੰਘ ਰਿਟਰਨਿੰਗ ਅਫ਼ਸਰ ਬਲਾਕ ਸੰਮਤੀ ਪੱਟੀ ਨੇ ਦੱਸਿਆ ਕਿ ਇਹ ਨਾਮਜ਼ਦਗੀਆਂ 1 ਦਸੰਬਰ ਨੂੰ ਸ਼ੁਰੂ ਹੋਈਆਂ ਸੀ ਅਤੇ ਅੱਜ ਤੀਸਰਾ ਦਿਨ ਹੈ। ਵਿਧਾਨ ਸਭਾ ਹਲਕੇ ਪੱਟੀ ਦੇ ਪਿੰਡਾਂ ਨੂੰ 16 ਜ਼ੋਨਾਂ ’ਚ ਵੰਡਿਆ ਗਿਆ ਹੈ ਅਤੇ ਜ਼ੋਨ ਨੰਬਰ 1 ਕੈਰੋ , 2 ਉਬੋਕੇ , 3 ਚੂਸਲੇਵੜ, 4 ਸੰਗਵਾਂ, 5 ਦੁਬਲੀ, 6 ਬਰਵਾਲਾ, 7 ਬੋਪਾਰਾਏ, 8 ਕੋਟ ਬੁੱਢਾ, 9 ਤੂਤ, 10 ਭੰਗਲਾ ,11 ਸਭਰਾਂ, 12 ਕਿਰਤੋਵਾਲ, 13 ਰਾਏਪੁਰ ਬਲੀਮ,14 ਰੱਤਾ ਗੁੱਦਾ,15 ਸੈਦਪੁਰ, 16 ਸਰਾਲੀ ਮੰਡ ਹੈ ਅਤੇ ਅੱਜ ਤੱਕ ਅਲੱਗ-ਅਲੱਗ ਪਾਰਟੀਆਂ ਦੇ ਉਮੀਦਵਾਰਾਂ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਸ੍ਰੋਮਣੀ ਅਕਾਲੀ ਦਲ ਆਦਿ ਪਾਰਟੀਆਂ ਦੇ 45 ਉਮੀਦਵਾਰਾਂ ਅਤੇ ਪੰਜ ਉਮੀਦਵਾਰਾਂ ਨੇ ਨਾਮਜ਼ਦਗੀਆਂ ਪਹਿਲਾਂ ਭਰੀਆਂ ਸਨ। ਅੱਜ ਤੱਕ 50 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪ੍ਰਾਪਤ ਹੋ ਚੁੱਕੀਆਂ ਹਨ।
ਅੱਜ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆਂ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਚੋਣਾਂ ’ਚ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਕਾਗਜ਼ ਭਰਵਾਉਣ ਆਪ ਖੁਦ ਬੀਡੀਪੀਓ ਦਫ਼ਤਰ ਪੱਟੀ ਵਿਖੇ ਪਹੁੰਚ ਕੇ ਭਰਵਾਏ।
ਇਸ ਮੌਕੇ ਹਲਕੇ ਪੱਟੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ’ਚ ਭਾਰੀ ਜੋਸ਼ ਵੇਖਣ ਨੂੰ ਮਿਲਿਆ ਅਤੇ ਕਈ ਆਗੂ ਅਤੇ ਵਰਕਰ ਨੇ ਦੂਰੀ ਆਪਣੇ ਆਪ ਨੂੰ ਕੈਰੋਂ ਪਰਿਵਾਰ ਦਾ ਸਮਰਥਿਕ ਕਹਿ ਕੇ ਦੂਰੀਆਂ ਬਣਾਈਆ ਰੱਖੀਆਂ। ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਲੈ ਕੀਤੇ ਪ੍ਬੰਧ ਵਧੀਆ ਸਨ।