Crime News : ਨਸ਼ੀਲਾ ਪਦਾਰਥ ਪਿਆ ਕੇ 19 ਸਾਲਾ ਕੁੜੀ ਨਾਲ ਜਬਰ ਜਨਾਹ, ਨੌਕਰੀ ਦਿਵਾਉਣ ਦੇ ਬਹਾਨੇ ਲਿਜਾ ਕੇ ਦਿੱਤਾ ਘਟਨਾ ਨੂੰ ਅੰਜਾਮ
ਉਕਤ ਨੌਜਵਾਨ ਨੂੰ ਉਸ ਨੂੰ ਇਕ ਮੋਟਰ ਵਾਲੇ ਕਮਰੇ ’ਚ ਲੈ ਗਿਆ ਤੇ ਉਸਦੀਆਂ ਬਾਹਾਂ ਮੰਝੇ ਨਾਲ ਬੰਨ੍ਹ ਕੇ ਸ਼ਾਮ ਚਾਰ ਵਜੇ ਤਕ ਉਥੇ ਰੱਖਿਆ ਤੇ ਜਬਰ ਜਨਾਂਹ ਕੀਤਾ। ਫਿਰ ਸ਼ਾਮ ਨੂੰ ਜੱਗਪ੍ਰੀਤ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਛੱਡ ਗਿਆ।
Publish Date: Mon, 18 May 2026 12:14 PM (IST)
Updated Date: Mon, 18 May 2026 12:16 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਪੱਟੀ : 19 ਸਾਲਾ ਕੁੜੀ ਨੂੰ ਨੌਕਰੀ ਦਿਵਾਉਣ ਦੇ ਨਾਂ ਉੱਪਰ ਘਰੋਂ ਲਿਜਾਣ ਅਤੇ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਪਿਆਉਣ ਉਪਰੰਤ ਮੋਟਰ ਵਾਲੇ ਕਮਰੇ ’ਚ ਬੰਧਕ ਬਣਾ ਕੇ ਜਬਰ ਜਨਾਂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਲੜਕੀ ਦੀ ਹਾਲਤ ਵਿਚ ਵਿਗੜਨ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਆ ਗਿਆ ਹੈ।
ਉਕਤ ਕੁੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਜੱਗਪ੍ਰੀਤ ਸਿੰਘ ਨਾਮਕ ਮੁੰਡਾ ਉਸਦੇ ਨਾਲ ਪੜਦਾ ਸੀ। ਜਿਸ ਨੇ ਉਸ ਨੂੰ ਕੈਰੋਂ ਦੇ ਇਕ ਰੈਸਟੋਰੈਂਟ ਵਿਚ 9 ਹਜਾਰ ਰੁਪਏ ਮਹੀਨਾ ’ਤੇ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਅਤੇ 14 ਮਈ ਨੂੰ ਦੁਪਹਿਰ ਕਰੀਬ 12 ਜੱਗਪ੍ਰੀਤ ਉਸ ਨੂੰ ਪੱਟੀ ਦੇ ਬੱਸ ਅੱਡੇ ਤੋਂ ਮੋਟਰਸਾਈਕਲ ’ਤੇ ਬਿਠਾ ਕੇ ਕੈਰੋਂ ਵੱਲ ਲੈ ਗਿਆ ਤੇ ਉਸ ਨੂੰ ਕੋਲਡ ਡਰਿੰਕ ਪਿਆਈ, ਜਿਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਆਉਣ ਲੱਗੀ।
ਉਕਤ ਨੌਜਵਾਨ ਨੂੰ ਉਸ ਨੂੰ ਇਕ ਮੋਟਰ ਵਾਲੇ ਕਮਰੇ ’ਚ ਲੈ ਗਿਆ ਤੇ ਉਸਦੀਆਂ ਬਾਹਾਂ ਮੰਝੇ ਨਾਲ ਬੰਨ੍ਹ ਕੇ ਸ਼ਾਮ ਚਾਰ ਵਜੇ ਤਕ ਉਥੇ ਰੱਖਿਆ ਤੇ ਜਬਰ ਜਨਾਂਹ ਕੀਤਾ। ਫਿਰ ਸ਼ਾਮ ਨੂੰ ਜੱਗਪ੍ਰੀਤ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਛੱਡ ਗਿਆ। ਉਸਦੀ ਹਾਲਤ ਵਿਗੜੀ ਤਾਂ ਪਰਿਵਾਰ ਨੇ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਜਿਥੇ ਉਹ ਜੇਰੇ ਇਲਾਜ ਹੈ। ਜਾਂਚ ਅਧਿਕਾਰੀ ਏਐੱਸਆਈ ਕਰਮਜੀਤ ਕੌਰ ਨੇ ਦੱਸਿਆ ਕਿ ਜੱਗਪ੍ਰੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।