ਗੁਰਸਾਹਿਬ ਸਿੰਘ ਦੇ ਘਰ ’ਤੇ ਚਲਾਇਆ ਪੀਲਾ ਪੰਜਾ
ਗੁਰਸਾਹਿਬ ਸਿੰਘ ਦੇ ਘਰ ’ਤੇ ਚਲਾਇਆ ਪੀਲਾ ਪੰਜਾ
Publish Date: Sat, 17 Jan 2026 05:35 PM (IST)
Updated Date: Sun, 18 Jan 2026 04:10 AM (IST)

ਭਦੌੜ ’ਚ ਲੁੱਟ-ਖੋਹ ਤੇ ਆਪਣੇ ਘਰ ਦੀ ਅਣਲਿਗਲ ਕੀਤੀ ਉਸਾਰੀ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਹੋਈ ਮੁਹਿੰਮ ‘‘ਯੁੱਧ ਨਸ਼ਿਆਂ ਵਿਰੁੱਧ’’ ਦੇ ਤਹਿਤ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਐੱਸਐੱਸਪੀ ਸਰਫਰਾਜ ਆਲਮ ਦੇ ਹੁਕਮਾਂ ਮੁਤਾਬਿਕ ਵੱਖ-ਵੱਖ ਕੇਸਾਂ ’ਚ ਸਜ਼ਾ ਯਾਫਤਾ ਗੁਰਸਾਹਿਬ ਸਿੰਘ ਵਾਸੀ ਭਦੌੜ ਦੇ ਘਰ ’ਤੇ ਐੱਸਪੀ ਅਸ਼ੋਕ ਸ਼ਰਮਾ, ਡੀਐੱਸਪੀ ਜਸਪਾਲ ਸਿੰਘ ਮਹਿਲਕਲਾ ਤੇ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਦੀ ਦੇਖ-ਰੇਖ ਹੇਠ ਤੇ ਨਗਰ ਕੌਂਸਲ ਭਦੌੜ ਦੇ ਅਧਿਕਾਰੀ ਰੁਪਿੰਦਰ ਸਿੰਘ ਦੀ ਨਿਸ਼ਾਨਦੇਹੀ ਮੁਤਾਬਿਕ ਗੁਰਸਾਹਿਬ ਸਿੰਘ ਦੇ ਘਰ ’ਤੇ ਪੀਲਾ ਪੰਜਾ ਚਲਾਇਆ ਗਿਆ। ਇਸ ਸਬੰਧੀ ਬਰਨਾਲਾ ਦੇ ਐੱਸਪੀਡੀ ਅਸ਼ੋਕ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਚਲਾਈ ਮੁਹਿੰਮ ‘‘ ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਦੇ ਤਹਿਤ ਗੁਰਸਾਹਿਬ ਸਿੰਘ ਵਾਸੀ ਭਦੌੜ ਜੋ ਕਿ ਲੁੱਟ-ਖੋਹ ਤੇ ਐੱਨਡੀਪੀਐੱਸ ਦੇ ਕੇਸਾਂ ’ਚ ਸਜ਼ਾ ਯਾਫਤਾ ਹੈ ਤੇ ਉਸ ਨੇ ਆਪਣੇ ਘਰ ਦੀ ਅਣਲਿਗਲ ਕੰਸਟਰਕਸ਼ਨ ਕੀਤੀ ਹੋਈ ਹੈ ਅਤੇ ਨਗਰ ਕੋਂਸਲ ਭਦੌੜ ਦੇ ਅਧਿਕਾਰੀ ਰੁਪਿੰਦਰ ਸਿੰਘ ਦੀ ਨਿਸ਼ਾਨਦੇਹੀ ਕਰਨ ਤੇ ਅੱਜ ਉਸ ਦੇ ਘਰ ਤੇ ਜੇਸੀਬੀ ਦਾ ਪੀਲਾ ਪੰਜਾ ਚਲਾ ਕੇ ਉਸ ਦੇ ਘਰ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਜੋ ਵੀ ਵਿਅਕਤੀ ਗਲਤ ਕੰਮ ਕਰਦਾ ਹੈ ਉਸ ਦੇ ਖ਼ਿਲਾਫ਼ ਬਣਦੀ ਸਖਤ ਕਾਰਵਈ ਕੀਤੀ ਜਾ ਰਹੀ ਹੈ ਅਤੇ ਗੁਰਸਾਹਿਬ ਸਿੰਘ ਵੀ ਉਸ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨਸਾਨ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਹੈ ਉਸ ਦੇ ਖ਼ਿਲਾਫ਼ ਸਾਡੀ ਕਾਰਵਾਈ ਚੱਲ ਵੀ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਆਪਣਾ ਸਭ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਜੋ ਨੌਜਵਾਨ ਬੱਚੇ ਇਸ ਨਸ਼ੇ ਦੀ ਦਲਦਲ ’ਚ ਫਸ ਚੁੱਕੇ ਹਨ। ਉਨ੍ਹਾਂ ਨੂੰ ਇਸ ਦਲਦਲ ’ਚ ਕੱਢਕੇ ਉਨ੍ਹ ਨੂੰ ਹਰ ਸੰਭਵ ਕੋਸ਼ਿਸ਼ ਕਰਕੇ, ਕੌਸਲਿੰਗ ਕਰਕੇ ਆਪਣੇ ਨਾਲ ਜੋੜੀਏ ਤਾਂ ਕਿ ਉਹ ਵੀ ਬਚ ਸਕਣ ਤੇ ਉਨ੍ਹਾ ਦੇ ਪਰਿਵਾਰਕ ਮੈਂਬਰ ਵੀ ਬਚ ਸਕਣ। ਇਸ ਮੌਕੇ ਐੱਸ.ਐੱਚ.ਓ. ਤਪਾ ਸ਼ਰੀਫ ਖਾਨ, ਬਲਜੀਤ ਸਿੰਘ ਢਿੱਲੋਂ ਚੌਂਕੀ ਇੰਚਾਰਜ਼ ਤਪਾ, ਥਾਣਾ ਟੱਲੇਵਾਲ ਦੇ ਐੱਸਐੱਚਓ ਕਿਰਨਜੀਤ ਕੌਰ, ਏ.ਐੱਸ.ਆਈ. ਬਲਵਿੰਦਰ ਸਿੰਘ, ਏ.ਐੱਸ.ਆਈ. ਕਮਲਜੀਤ ਸਿੰਘ, ਹੌਲਦਾਰ ਨਿਰਮਲ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਵੱਡੀ ਪੱਧਰ ’ਤੇ ਪੁਲਿਸ ਕਰਮਚਾਰੀ ਹਾਜ਼ਰ ਸਨ।