ਮਜ਼ਦੂਰਾਂ ਨੇ ਮੰਗਾਂ ਸਬੰਧੀ ਡੀਸੀ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
ਮਜ਼ਦੂਰਾਂ ਨੇ ਮੰਗਾਂ ਸਬੰਧੀ ਡੀਸੀ ਦਫਤਰ ਅੱਗੇ ਕੀਤੀ ਨਾਅਰੇਬਾਜ਼ੀ
Publish Date: Wed, 04 Feb 2026 06:17 PM (IST)
Updated Date: Wed, 04 Feb 2026 06:20 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ 25 ਏਕੜ ’ਚੋਂ ਝੁੱਗੀਆਂ-ਚੌਂਪੜੀਆਂ ਵਾਲੇ ਮਜ਼ਦੂਰਾਂ ਦੇ ਉਜਾੜੇ ਸਬੰਧੀ ਮੀਟਿੰਗ ਕਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਦਫ਼ਤਰ ਆਏ ਤਾਂ ਅੱਗੋਂ ਡਿਪਟੀ ਕਮਿਸ਼ਨਰ ਨੇ ਮਿਲਣ ਤੋਂ ਜਵਾਬ ਦੇਣ ਤੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਬਰਨਾਲਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਦੇ ਮਜ਼ਦੂਰਾਂ ਕਿਸਾਨਾਂ ਸੰਬੋਧਨ ਕਰਦਿਆਂ ਏਕਟ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆਂ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ, ਬੀਕੇਯੂ ਉਗਰਾਹਾਂ ਆਗੂ ਚਮਕੌਰ ਸਿੰਘ ਨੈਣੇਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ, ਬੀਕੇਯੂ ਡਕੌਦਾ ਆਗੂ ਬਾਬੂ ਸਿੰਘ ਖੁੰਡੀ ਕਲਾਂ, ਸੀਟੂ ਦੇ ਸੂਬਾਈ ਆਗੂ ਸੇਰ ਸਿੰਘ ਫਰਵਰੀ, ਜਮੂਹਰੀ ਅਧਿਕਾਰ ਸਭਾ ਦੇ ਆਗੂ ਸੋਹਣ ਸਿੰਘ ਮਾਂਝੀ, ਬਿੱਕਰ ਸਿੰਘ ਔਲਖ, ਸ਼ਿੰਗਾਰ ਸਿੰਘ ਚੁਹਾਣਕੇ, ਸੁਦਾਗਰ ਸਿੰਘ ਭੋਤਨਾ ਆਦਿ ਆਗੂਆਂ ਨੇ ਕਿਹਾ ਕਿ 30 ਜਨਵਰੀ ਨੂੰ 25 ਏਕੜ ’ਚ ਝੁੱਗੀਆਂ-ਚੌਂਪੜੀਆਂ ਵਾਲੇ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਘਰੋਂ ਬੇਘਰ ਕੀਤਾ ਗਿਆ ਸੀ ਤੇ ਬੁਰੀ ਤਰ੍ਹਾਂ ਬੱਚਿਆਂ ਸਮੇਤ ਔਰਤਾਂ ਦੀ ਕੁੱਟਮਾਰ ਕੀਤੀ ਗਈ ਸੀ। ਵੱਡੇ ਦੁਰੱਖਤਾਂ ਨੂੰ ਕੱਟਿਆ ਗਿਆ ਸੀ। ਜਿਸ ਦਾ ਨੋਟਿਸ ਜ਼ਿਲ੍ਹੇ ਨਾਲ ਸਬੰਧਿਤ ਮਜ਼ਦੂਰ ਕਿਸਾਨ ਜਥੇਬੰਦੀਆਂ ਲੈਂਦਿਆਂ ਮੀਟਿੰਗ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਉਜਾੜੇ ਗਏ ਮਜ਼ਦੂਰਾਂ ਦਾ ਮੁੜ ਬਦਲਵੇਂ ਰੂਪ ਵਿੱਚ ਪ੍ਰਬੰਧ ਕਰਨ ਲਈ ਮਿਲਣਾ ਚਾਹਿਆ ਤਾਂ ਡੀਸੀ ਵੱਲੋਂ ਜਥੇਬੰਦੀਆਂ ਨੂੰ ਸਮਾਂ ਨਾਂ ਤੇ ਮਜ਼ਦੂਰ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ 9 ਫਰਵਰੀ ਨੂੰ ਵੱਡਾ ਇਕੱਠ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ’ਚੋਂ ਅਫਸਰਾਂ ਨੂੰ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ ਪਰ ਅਫ਼ਸਰਸ਼ਾਹੀ ਆਪਣੇ ਕਮੰਡ ’ਚ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ। ਆਗੂਆਂ ਕਿਹਾ ਕਿ ਪਿੰਡਾਂ ’ਚ ਡੀਸੀ ਖ਼ਿਲਾਫ਼ ਰੈਲੀਆਂ ਕੀਤੀਆਂ ਜਾਣਗੀਆਂ।