VIDEO : ਕਰਵਾ ਚੌਥ 'ਤੇ ਡਾਂਸ ਕਰਦਿਆਂ ਔਰਤ ਨੂੰ ਪਿਆ ਦਿਲ ਦਾ ਦੌਰਾ, ਕੈਮਰੇ 'ਚ ਕੈਦ ਹੋਇਆ ਮੌਤ ਤੋਂ ਪਹਿਲਾਂ ਦਾ ਦ੍ਰਿਸ਼
ਤਪਾ ਦੇ ਸਮਾਜ ਸੇਵੀ ਪਰਿਵਾਰ ਦੀ ਨੂੰਹ ਆਸ਼ਾ ਰਾਣੀ, ਜੋ ਕਿ ਤਰਸੇਮ ਚੰਦ ਉਰਫ਼ ਭੋਲਾ ਢਿੱਲੋਂ ਦੀ ਪਤਨੀ ਹੈ, ਆਪਣੀਆਂ ਸਹੇਲੀਆਂ ਨਾਲ ਕਰਵਾ ਚੌਥ ਦਾ ਵਰਤ ਮਨਾ ਰਹੀ ਸੀ।
Publish Date: Mon, 13 Oct 2025 01:56 PM (IST)
Updated Date: Mon, 13 Oct 2025 02:53 PM (IST)
ਪੱਤਰ ਪ੍ਰੇਰਕ, ਬਰਨਾਲਾ : ਬਰਨਾਲਾ 'ਚ ਕਰਵਾ ਚੌਥ ਦੀ ਰਾਤ ਔਰਤ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਹ ਘਟਨਾ ਕਰਵਾ ਚੌਥ ਦਾ ਵਰਤ ਮਨਾਉਣ ਦੌਰਾਨ ਵਾਪਰੀ। ਤਪਾ ਦੇ ਸਮਾਜ ਸੇਵੀ ਪਰਿਵਾਰ ਦੀ ਨੂੰਹ ਆਸ਼ਾ ਰਾਣੀ, ਜੋ ਕਿ ਤਰਸੇਮ ਚੰਦ ਉਰਫ਼ ਭੋਲਾ ਢਿੱਲੋਂ ਦੀ ਪਤਨੀ ਹੈ, ਆਪਣੀਆਂ ਸਹੇਲੀਆਂ ਨਾਲ ਕਰਵਾ ਚੌਥ ਦਾ ਵਰਤ ਮਨਾ ਰਹੀ ਸੀ।
ਉਨ੍ਹਾਂ ਹੋਰ ਔਰਤਾਂ ਦੇ ਨਾਲ ਨਾਚ-ਗਾਣਾ ਵੀ ਕੀਤਾ। ਜਦੋਂ ਉਹ ਆਪਣੇ ਪਤੀ ਨਾਲ ਘਰ ਵਾਪਸ ਆ ਰਹੀ ਸਨ, ਉਦੋਂ ਅਚਾਨਕ ਤਬੀਅਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਬਰਨਾਲਾ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੀ ਮੌਤ 'ਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਸ਼ੈਲਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੰਜੈ ਭੂਤ, ਅਤੇ ਸਾਬਕਾ ਪ੍ਰਧਾਨ ਅਸ਼ਵਿਨੀ ਆਸ਼ੁਭੂਤ ਆਦਿ ਨੇ ਦੁੱਖ ਪ੍ਰਗਟਾਇਆ।