ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ : ਮੰਤਰੀ ਗੋਇਲ
ਖਨੌਰੀ ’ਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ: ਮੰਤਰੀ ਗੋਇਲ
Publish Date: Wed, 07 Jan 2026 06:05 PM (IST)
Updated Date: Wed, 07 Jan 2026 06:08 PM (IST)
ਖਨੌਰੀ : ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਨਗਰ ਪੰਚਾਇਤ ਖਨੌਰੀ ਦੇ ਸਮੂਹ ਸਟਾਫ ਅਤੇ ਸਮੂਹ ਕੌਂਸਲਰਾਂ ਵੱਲੋਂ ਸ਼ਹਿਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਅਤੇ ਤਰੱਕੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਸਨ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਰੀਤੂ ਰਾਣੀ ਅਤੇ ਸੀਨੀਅਰ ਮੀਤ ਪ੍ਰਧਾਨ ਸੀਨੂੰ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਜਾਣਕਾਰੀ ਅਨੁਸਾਰ ਇਹ ਅਖੰਡ ਪਾਠ ਨਗਰ ਪੰਚਾਇਤ ਦਫਤਰ ਵਿਖੇ 5 ਜਨਵਰੀ ਨੂੰ ਰੱਖਿਆ ਗਿਆ ਸੀ, ਜਿਸ ਦਾ 7 ਜਨਵਰੀ ਨੂੰ ਭੋਗ ਪਾਇਆ ਗਿਆ। ਇਸ ਤੋਂ ਇਲਾਵਾ ਮੰਤਰੀ ਗੋਇਲ ਨੇ ਪਿੰਡ ਖਨੌਰੀ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਅਖੰਡ ਪਾਠ ਵਿੱਚ ਵੀ ਹਾਜ਼ਰੀ ਲਵਾਈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਖਨੌਰੀ ਦੇ ਬੱਸ ਅੱਡੇ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਖਨੌਰੀ ਦੇ ਸਮੂਹ ਕੌਂਸਲਰ ਸ਼ਹਿਰ ਦੇ ਵਿਕਾਸ ਲਈ ਜੋ ਵੀ ਮੰਗ ਕਰਨਗੇ। ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਖਨੌਰੀ ਸ਼ਹਿਰ ਦੇ ਬਹੁਤ ਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ, ਮੰਤਰੀ ਗੋਇਲ ਦੇ ਪੀਏ ਰਕੇਸ਼ ਕੁਮਾਰ ਵਿੱਕੀ, ਕੌਂਸਲਰ ਕਿ੍ਸਨ ਗੋਇਲ, ਕੌਂਸਲਰ ਅੰਕੁਰ ਸਿੰਗਲਾ, ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ, ਕੌਂਸਲਰ ਬਲਵਿੰਦਰ ਸਿੰਘ, ਕੌਂਸਲਰ ਹਰਬੰਸ ਲਾਲ, ਕੌਂਸਲਰ ਸੁਭਾਸ਼ ਚੰਦ, ਕੌਂਸਲਰ ਕੁਲਦੀਪ ਸਿੰਘ ਪੂਨੀਆ, ਕੌਂਸਲਰ ਕੁਲਦੀਪ ਕੌਰ, ਕੌਂਸਲਰ ਜਸਮੇਲ ਕੌਰ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵਿਸ਼ਾਲ ਕਾਂਸਲ, ਟਰੱਕ ਯੂਨੀਅਨ ਪ੍ਰਧਾਨ ਵੀਰਭਾਨ ਕਾਂਸਲ, ਟਰੱਕ ਮਾਰਕੀਟ ਪ੍ਰਧਾਨ ਰੋਮੀ ਗੋਇਲ, ਸੁਰਿੰਦਰ ਕਾਂਸਲ, ਰਣਜੀਤ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਜੱਸੂ, ਸੁਰਜੀਤ ਸਿੰਘ ਸੀਤਾ ਪੰਡਤ, ਬਲਜਿੰਦਰ ਸਿੰਘ, ਰਜਤ ਕੁਮਾਰ, ਗੁਰਮੇਲ ਸਿੰਘ ਕਲਰਕ, ਹਰਦੀਪ ਸਿੰਘ ਕਲਰਕ, ਵਨੀਤ ਕਲਰਕ, ਡਿਪਟੀ ਕੁਮਾਰ ਕਲਰਕ ਆਦਿ ਹਾਜ਼ਰ ਸਨ।