ਤਿੰਨ ਦਿਨਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ ਤੋਂ
ਤਿੰਨ ਦਿਨਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ ਤੋਂ
Publish Date: Sat, 22 Nov 2025 04:40 PM (IST)
Updated Date: Sun, 23 Nov 2025 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 23 ਤੋਂ 25 ਨਵੰਬਰ ਤੱਕ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਨੇ ਦੱਸਿਆ ਕਿ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ। ਮਿਤੀ 24 ਨਵੰਬਰ ਨੂੰ ਸਵੇਰੇ 9:30 ਵਜੇ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਵੇਗਾ। ਇਸ ਦਾ ਰੂਟ ਗੁ. ਬਾਬਾ ਗਾਧਾ ਸਿੰਘ ਜੀ, ਡੇਰਾ ਬਾਬਾ ਗਾਂਧਾ ਸਿੰਘ, ਸੰਘੇੜਾ ਚੋਕ, ਸੰਧੂ ਪੱਤੀ, ਡੇਰਾ ਬਾਬਾ ਗੁਲਾਬ ਦਾਸ, ਕੀਤੂ ਦੀ ਕੋਠੀ ਰਵਿਦਾਸੀਆਂ ਗੁਰਦੁਆਰਾ ਜੁੱਤੀਆਂ ਵਾਲਾ ਮੋਰਾ ਗੁ. ਸਿੰਘ ਸਭਾ ਸਦਰ ਬਜਾਰ ਪੱਕਾ ਕਾਲਜ ਰੋਡ ਕਚਹਿਰੀ ਚੌਕ ਗੁ. ਪ੍ਗਟਸਰ ਹੰਡਿਆਇਆ ਚੌਂਕ ਗੁਰਦੁਆਰਾ ਗੁਰੂਸਰ ਪੱਕਾ ਪਾਤਸ਼ਾਹੀ ਨੋਵੀ ਹੰਡਿਆਇਆ ਖੁੱਡੀ ਕਲਾ ਬਾਜਾਖਾਨਾ ਰੋਡ ਸੱਜੂ ਰੋਸਨ ਦਾ ਕਾਰਖਾਨਾ ਚਿੱਟੂ ਪਾਰਕ ਗੁਰਦੁਆਰਾ ਨਾਮਦੇਵ ਜੀ ਗੱਢਾ ਖਾਨਾ ਫੁਆਰਾ ਚੌਂਕ ਗੁਰਦੁਆਰਾ ਲੋਕ ਸਭਾ ਵਾਪਿਸ ਗੁਰਦੁਆਰਾ ਕਲਗੀਧਰ ਸਾਹਿਬ ਪਹੁੰਚੇਗਾ ਅਤੇ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ ਅਤੇ ਉਸ ਤੋ ਬਾਅਦ ਸਾਮ 7 ਵਜੇ ਫਿਰ ਕੀਰਤਨ ਦਰਬਾਰ ਹੋਵੇਗਾ।