ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
ਸਰਬੱਤ ਦੇ ਭਲੇ ਲਈ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾਇਆ
Publish Date: Wed, 04 Feb 2026 04:12 PM (IST)
Updated Date: Wed, 04 Feb 2026 04:14 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਲਾਇਲਪੁਰੀਆਂ ਵੱਲੋਂ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਲਾਇਲਪੁਰ ਪੱਤੀ ਧਰਮਸ਼ਾਲਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਰਸਭਿਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਸਮੁੱਚੀ ਸੰਗਤ ਨੂੰ ਗੁਰੂਆਂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਧਾਰਮਿਕ ਸਮਾਗਮ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਸ਼ਿਰਕਤ ਕਰਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਆਏ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤਰਲੋਚਨ ਬਾਂਸਲ, ਜਗਜੀਤ ਸਿੰਘ ਪੰਧੇਰ, ਜੀਵਨ ਔਜਲਾ, ਜੱਗਾ ਸਿੰਘ ਔਜਲਾ, ਹਰਦੀਪ ਸੇਖੋਂ, ਚੰਨਾ ਸੇਖੋ, ਸਰਬੀ ਪੰਧੇਰ,ਜੀਤ ਪੰਧੇਰ,ਰਾਜ ਸਿੰਘ,ਜਸਵਿੰਦਰ ਸਿੰਘ ਚੱਠਾ,ਭਗਵੰਤ ਚੱਠਾ,ਜੱਸੀ ਚੱਠਾ, ਭੋਲਾ ਚੱਠਾ, ਵਿਸਾਖਾ ਚੱਠਾ, ਡਾ. ਬਾਲ ਚੰਦ ਬਾਂਸਲ, ਮਹਿਮਾ ਚੱਠਾ, ਟੀਟੂ ਦੀਕਸ਼ਿਤ, ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਜਗਦੇਵ ਸਿੰਘ ਗੋਦੀ, ਨਰਾਇਣ ਸਿੰਘ ਪੰਧੇਰ, ਕਾਲਾ ਚੱਠਾ, ਪਰਮਿੰਦਰ ਚੱਠਾ, ਮਨੀ ਚੱਠਾ, ਗੁਰਬਿੰਦਰ ਬਾਸੀ, ਬਲਜੀਤ ਬਾਸੀ, ਰਾਕੇਸ਼ ਬਾਂਸਲ, ਰਾਜ ਮਾਰਕੰਡਾ, ਜੱਸੀ ਪੁਰਬਾ, ਗੁਰਮੀਤ ਰੋੜ, ਜੋਗਿੰਦਰ ਸਿੰਘ ਮੋਗਾ, ਸੁਖਚੈਨ ਪੰਧੇਰ, ਕੁਲਵਿੰਦਰ ਚੱਠਾ, ਸ਼ਿੰਦਰ ਸਿੰਘ ਆਦਿ ਹਾਜ਼ਰ ਸਨ।