ਖਨੌਰੀ ਬਾਰਡਰ 'ਤੇ ਦਿੱਤੇ ਜਾ ਰਹੇ ਧਰਨੇ ‘ਚੋਂ ਘਰ ਪਰਤੇ ਕਿਸਾਨ ਦੀ ਮੌਤ, ਪਰਿਵਾਰ ਨੇ ਸਰਕਾਰ ਕੋਲ ਰੱਖੀ ਇਹ ਮੰਗ
ਮਾਲਵਿੰਦਰ ਸਿੰਘ ਸਿੱਧੂ, ਕੌਹਰੀਆਂ : ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਵਿੱਚ ਕਿਸਾਨ ਪਿੰਡਾਂ ਵਿਚੋਂ ਆਪੋ ਆਪਣੀਆਂ ਡਿਉੂਟੀਆਂ ਮੁਤਾਬਕ ਹਾਜਰੀ ਦੇ ਰਹੇ ਹਨ। ਬੀਤੇ ਕੱਲ ਥਾਣਾ ਦਿੜਬਾ ਦੇ ਪਿੰਡ ਉੱਭਿਆ ਦੇ ਕਿਸਾਨ ਦੀ ਮੌਤ ਹੋ ਗਈ ਹੈ।
Publish Date: Thu, 11 Apr 2024 08:35 AM (IST)
Updated Date: Thu, 11 Apr 2024 09:13 AM (IST)

ਮਾਲਵਿੰਦਰ ਸਿੰਘ ਸਿੱਧੂ, ਕੌਹਰੀਆਂ : ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਵਿੱਚ ਕਿਸਾਨ ਪਿੰਡਾਂ ਵਿਚੋਂ ਆਪੋ ਆਪਣੀਆਂ ਡਿਉੂਟੀਆਂ ਮੁਤਾਬਕ ਹਾਜਰੀ ਦੇ ਰਹੇ ਹਨ। ਬੀਤੇ ਕਲ੍ਹ ਥਾਣਾ ਦਿੜਬਾ ਦੇ ਪਿੰਡ ਉੱਭਿਆ ਦੇ ਕਿਸਾਨ ਦੀ ਮੌਤ ਹੋ ਗਈ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਉੱਭਿਆ ਦੇ ਕਿਸਾਨ ਆਗੂ ਮੰਗਤ ਸਿੰਘ, ਦਰਸ਼ਨ ਸਿੰਘ, ਬੋਰੀਆ ਸਿੰਘ ਨੰਬਰਦਾਰ, ਅਜੈਬ ਸਿੰਘ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ (45) ਪੁੱਤਰ ਬਲਵੀਰ ਸਿੰਘ ਪਿਛਲੇ ਸਮੇਂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਬੀਤੇ ਦਿਨ ਹੀ ਖਨੌਰੀ ਬਾਰਡਰ ਤੋਂ ਆਪਣਾ ਇਲਾਜ ਕਰਵਾਉਣ ਲਈ ਪਿੰਡ ਆਇਆ ਸੀ। ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਜ਼ਿਕਰਯੋਗ ਹੇੈ ਕਿ ਮ੍ਰਿਤਕ ਕਿਸਾਨ ਗੁਰਚਰਨ ਸਿੰਘ ਦੀ ਪਤਨੀ ਕਰੀਬ ਮਹੀਨਾ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਸੀ। ਹੁਣ ਘਰ ਵਿੱਚ ਇਕੱਲਾ ਇੱਕ ਲੜਕਾ ਰਹਿ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਨੇ ਆਪਣਾ ਝੰਡਾ ਮ੍ਰਿਤਕ ਦੇਹ ਉਪਰ ਪਾ ਕੇ ਸ਼ਰਧਾਂਜਲੀ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਦੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਸ਼ਾਦੀਹਰੀ ਨੇ ਕਿਹਾ ਕਿ ਉਕਤ ਕਿਸਾਨ ਸਾਡੀ ਜਥੇਬੰਦੀ ਦਾ ਸਰਗਰਮ ਮੈਂਬਰ ਸੀ ਅਤੇ ਹਮੇਸ਼ਾ ਕਿਸਾਨੀ ਘੋਲਾਂ ਵਿੱਚ ਹਿੱਸਾ ਲੈਂਦਾ ਸੀ ਪਰ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਮੈਂਬਰ ਨਹੀਂ ਰਿਹਾ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦਾ ਸਾਰਾ ਕਰਜਾ ਮੁਆਫ, ਲੜਕੇ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਮਦਦ ਕੀਤੀ ਜਾਵੇ।