ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਯਾਦ 'ਚ ਲੰਗਰ ਲਾਇਆ
ਪਿੰਡ ਝੱਲ ਦੇ ਨੌਜਵਾਨਾਂ ਵੱਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸਥਾਨਕ ਚੌਂਦਾ ਰੋਡ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਗੁਰਦਸ਼ਨ ਸਿੰਘ ਗੁਰਾਇਆ ਅਤੇ ਹਰਦੀਪ ਸਿੰਘ ਬਿੱਟੂ ਨੇ ਦੱਸਿਆ ਕੇ ਸਮੁੱਚ ਨਗਰ ਦੀ ਸੰਗਤ ਅਤੇ
Publish Date: Thu, 29 Dec 2022 04:24 PM (IST)
Updated Date: Thu, 29 Dec 2022 04:24 PM (IST)
ਪਿੰਡ ਝੱਲ ਦੇ ਨੌਜਵਾਨਾਂ ਵੱਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਸਥਾਨਕ ਚੌਂਦਾ ਰੋਡ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਗੁਰਦਸ਼ਨ ਸਿੰਘ ਗੁਰਾਇਆ ਅਤੇ ਹਰਦੀਪ ਸਿੰਘ ਬਿੱਟੂ ਨੇ ਦੱਸਿਆ ਕੇ ਸਮੁੱਚ ਨਗਰ ਦੀ ਸੰਗਤ ਅਤੇ ਨੌਜਵਾਨਾਂ ਅਤੇ ਐੱਨ ਆਰ ਆਈ ਭਰਾਵਾਂ ਦੇ ਉਪਰਾਲੇ ਸਦਕਾ ਹਰ ਸਾਲ ਇਹ ਲੰਗਰ ਲਗਾਏ ਜਾਂਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ । 2 ਦਿਨ ਨਿਰਵਘਨ ਚੱਲੇ ਲੰਗਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਗੁਰਲਸ਼ਕਰ ਸਿੰਘ, ਦਲਜੀਤ ਸਿੰਘ ਸੰਧੂ,ਹਰਵਿੰਦਰ ਸਿੰਘ ਸੰਧੂ,ਹਰਵਿੰਦਰ ਸਿੰਘ ਲਾਡੀ,ਸਰਪੰਚ ਲਖਵਿੰਦਰ ਸਿੰਘ,ਸੁੱਖਵਿੰਦਰ ਸਿੰਘ ਸੁੱਖਾ ਸ਼ਾਹੀ,ਨੰਬਰਦਾਰ ਜਤਿੰਦਰ ਸਿੰਘ ਹੈਪੀ,ਹਰਪ੍ਰਰੀਤ ਸਿੰਘ ਨਾਮਧਾਰੀ,ਦਰਬਾਰਾ ਸਿੰਘ,ਬਚਿੱਤਰ ਸਿੰਘ ਸੰਧੂ ਤੋਂ ਇਲਾਵਾ ਨਗਰ ਦੇ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ।